18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸ਼ਿਕਾਗੋ ਦੇ ਸ਼ਹੀਦ, ਮਜ਼ਦੂਰ ਜਮਾਤ ਲਈ ਪ੍ਰੇਰਨਾ ਸਰੋਤ- ਡਾ . ਭਗਤੂਆਣਾ

ਅਜੀਤ ਡੈਸਕ 30-04-2026
ਜੈਤੋ, 29 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਕਰੀਬ 140 ਸਾਲ ਪਹਿਲਾ 1 ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਹੇਅ ਮਾਰਕੀਟ ਵਿਚ 8 ਘੰਟੇ ਕੰਮ (ਦਿਹਾੜੀ) ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਵਲੋਂ ਵੱਡਾ ਇੱਕਠ ਕੀਤਾ ਗਿਆ ਸੀ ਤਾਂ ਸ਼ਾਂਤਮਈ ਮੰਗ ਕਰ ਰਹੇ ਮਜ਼ਦੂਰਾਂ ਉੱਪਰ ਪੁਲਿਸ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ | ਜਿਸ ਨਾਲ 8 ਮਜ਼ਦੂਰ ਮਾਈਕਲ ਸਾਅਬ, ਸੈਮੂਅਲ ਫੀਲਡੋਨ, ਅਲਬਰਟ ਪਾਰਸੰਜ, ਅਗਸਤ ਸਪਾਈਸ, ਅਡੋਲ ਫਿਸਲ, ਲੁਈਸ ਲਿੱਖ, ਜਾਰਜ ਐਗਲ ਤੇ ਆਸਕਰ ਨੀਬੇ ਸ਼ਹੀਦ ਹੋ ਗਏ | ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ | ਡਾ. ਭਗਤੂਆਣਾ ਨੇ ਕਿਹਾ ਕਿ ਭਾਵੇਂ ਉਕਤ ਘਟਨਾ ਦਾ ਅਮਰੀਕਾ 'ਤੇ ਫੌਰੀ ਅਸਰ ਤਾਂ ਨਹੀਂ ਹੋਇਆ, ਪਰ ਕੁਝ ਸਮੇਂ ਬਾਅਦ ਹੀ ਅਮਰੀਕਾ ਨੇ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ 8 ਘੰਟੇ ਕਰ ਦਿੱਤਾ ਜੋ ਭਾਰਤ ਤੇ ਹੋਰ ਦੇਸ਼ਾਂ ਵਿਚ ਵੀ ਲਾਗੂ ਹੈ | ਉਨ੍ਹਾਂ ਕਿਹਾ ਕਿ ਅੱਜ ਵੀ ਜਦ ਮਜ਼ਦੂਰ ਜਮਾਤ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਚੁੱਕਦੀ ਹੈ ਤਾਂ ਉਨ੍ਹਾਂ ਨੂੰ ਪੁਲਿਸ ਦੇ ਬਲ ਪਰਜ਼ੋਗ ਰਾਹੀਂ ਦਬਾਇਆ ਜਾਂਦਾ ਹੈ ਪਰ ਮਜ਼ਦੂਰ ਦੇਸ਼ ਲਈ ਰੀੜ ਦੀ ਹੱਡੀ ਦਾ ਕੰਮ ਕਰ ਰਹੇ ਹਨ | ਇਸ ਕਰਕੇ ਵਧ ਰਹੀ ਮਹਿੰਗਾਈ ਕਾਰਨ ਹਰ ਮਜ਼ਦੂਰ ਪਰਿਵਾਰ ਨੂੰ ਕੰਮ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਜ਼ਰੂਰਤ ਹੈ | ਆਓ ਹੱਕੀ ਮੰਗਾਂ ਲਈ ਇਕੱਠੇ ਹੋਈਏ ਤੇ 1 ਮਈ ਨੂੰ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ |
ਪਿਛਲੀ ਖ਼ਬਰ ਫ਼ਰੀਦਕੋਟ ਦਾ ਦਰਬਾਰ ਗੰਜ ਸਰਕਾਰੀ ਬੇਰੁਖੀ ਦਾ ਸ਼ਿਕਾਰ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ 'ਚ ਨਿਗਰਾਨੀ ਕੈਮਰੇ ਲਗਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।