ਸਰਕਾਰੀ ਪ੍ਰਾਇਮਰੀ ਸਕੂਲ 'ਚ ਨਿਗਰਾਨੀ ਕੈਮਰੇ ਲਗਵਾਏ
ਅਜੀਤ ਡੈਸਕ
30-04-2026
ਸਾਦਿਕ, 29 ਅਪ੍ਰੈਲ (ਆਰ.ਐਸ.ਧੁੰਨਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਵਿਖੇ ਬੱਚਿਆਂ ਅਤੇ ਅਣਸੁਖਾਵੀਂ ਘਟਨਾ ਦੀ ਨਿਗਰਾਨੀ ਲਈ ਰਮਨ ਸਿੰਘ ਅÏਲਖ ਪੁੱਤਰ ਸਰਪੰਚ ਬਲਜਿੰਦਰ ਸਿੰਘ ਅÏਲਖ ਨੇ ਕਰੀਬ 11 ਹਜ਼ਾਰ ਰੁਪਏ ਦੀ ਲਾਗਤ ਨਾਲ ਨਿਗਰਾਨੀ ਕੈਮਰੇ ਲਗਵਾ ਕੇ ਦਿੱਤੇ | ਇਸ ਮੌਕੇ ਸਕੂਲ ਦੇ ਮੁਖੀ ਮਨਜੀਤ ਸਿੰਘ ਅਤੇ ਆਸ਼ਾ ਰਾਣੀ ਨੇ ਰਮਨ ਔਲਖ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਔਲਖ ਪਰਿਵਾਰ ਵਲੋਂ ਕੁੱਝ ਦਿਨ ਪਹਿਲਾਂ ਸਕੂਲ 'ਚ ਕੈਮਰੇ ਲੱਗਣ ਬਾਰੇ ਪੁੱਛਿਆ ਗਿਆ ਸੀ ਤਾਂ ਸਕੂਲ ਸਟਾਫ਼ ਵਲੋਂ ਦੱਸਿਆ ਗਿਆ ਸੀ ਕਿ ਸਕੂਲ 'ਚ ਕੈਮਰੇ ਤਾਂ ਲੱਗੇ ਹੋਏ ਸਨ ਪਰ ਹੁਣ ਖਰਾਬ ਹੋ ਚੁੱਕੇ ਹਨ ਤਾਂ ਰਮਨ ਅÏਲਖ ਵਲੋਂ ਸਕੂਲ 'ਚ ਕੈਮਰੇ ਲਗਵਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ |
ਅੱਜ ਤੋਂ ਬਿਜਲੀ ਸਪਲਾਈ ਬੰਦ ਰਹੇਗੀ
ਫ਼ਰੀਦਕੋਟ, 29 ਅਪੈਲ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਵਿਖੇ 66 ਕੇ.ਵੀ ਸਬ ਸਟੇਸ਼ਨ ਬਾਬਾ ਸ਼ੇਖ ਫ਼ਰੀਦ, ਫ਼ਰੀਦਕੋਟ ਤੋਂ ਚੱਲਦੇ 11 ਕੇ.ਵੀ ਮਾਈ ਗੋਦੜੀ ਸਾਹਿਬ ਦੇ ਫ਼ੀਡਰ ਦੀ ਸਪਲਾਈ ਕੁਝ ਦਿਨਾਂ ਲਈ ਬੰਦ ਰਹੇਗੀ | ਇਸ ਬਾਰੇ ਜਾਣਕਾਰੀ ਦਿੰਦਿਆ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ, ਸਬ ਡਵੀਜਨ ਫ਼ਰੀਦਕੋਟ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਸਵੇਰੇ 8 ਵਜੇ ਤੋਂ 12 ਵਜੇ ਤੱਕ ਚਾਰ ਘੰਟੇ ਬੰਦ ਰਹੇਗੀ | ਉਨ੍ਹਾਂ ਦੱਸਿਆ ਕਿ ਫ਼ੀਡਰ ਦਾ ਜ਼ਰੂਰੀ ਕੰਮ ਚੱਲਣਾ ਹੈ, ਜਿਸ ਕਾਰਨ ਮਿਤੀ 4, 6, 8, 10, 12 ਅਤੇ 14 ਮਈ ਨੂੰ ਚਾਰ-ਚਾਰ ਘੰਟੇ ਬਿਜਲੀ ਦੀ ਸਪਲਾਈ ਬੰਦ ਰਹੇਗੀ |