03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਚ ਟੁੱਟੀਆਂ ਸੜਕਾਂ ਤੋਂ ਵੱਟਾ-ਵੱਟਾ ਟਾਇਰਾਂ ਦਾ ਵੈਰੀ...

ਅਜੀਤ ਡੈਸਕ 01-05-2026
ਸਾਦਿਕ, 30 ਅਪ੍ਰੈਲ (ਆਰ. ਐਸ. ਧੁੰਨਾ)-ਸਾਦਿਕ ਤੋਂ ਗੁਰੂਹਰਸਹਾਏ ਨੂੰ ਵਾਇਆ ਜੰਡ ਸਾਹਿਬ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਹੋਣ ਕਾਰਨ ਇੱਥੋਂ ਲੰਘਣ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੜਕ 'ਤੇ ਵਸੇ ਪਿੰਡ ਘੁੱਦੂਵਾਲਾ ਕੋਲੋਂ ਇਹ ਸੜਕ ਮੁਰੰਮਤ ਕਰਨ ਲਈ ਮਹਿਕਮੇਂ ਵਲੋਂ ਕਈਆਂ ਥਾਵਾਂ ਤੋਂ ਪੁੱਟੀ ਹੋਈ ਹੈ ਤੇ ਇੱਥੇ ਬਣੇ ਟੋਇਆਂ ਨੂੰ ਮਿੱਟੀ ਨਾਲ ਭਰ ਕੇ ਮੋਟਾ ਪੱਥਰ ਪਾਇਆ ਹੋਇਆ ਹੈ ਜੋ ਇੱਥੋਂ ਲੰਘਣ ਵਾਲੇ ਵਾਹਨਾਂ ਦੇ ਟਾਇਰਾਂ ਦਾ ਖੌ ਬਣਿਆ ਹੋਇਆ ਹੈ ਪਰ ਫਿਰ ਵੀ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ |
ਸਾਦਿਕ ਤੋਂ ਲੈ ਕੇ ਜੰਡ ਸਾਹਿਬ ਤੱਕ ਇਸ ਸੜਕ 'ਤੇ ਵੱਖ-ਵੱਖ ਨਿੱਜੀ ਤੇ ਸਰਕਾਰੀ 6 ਦੇ ਕਰੀਬ ਵਿੱਦਿਅਕ ਅਦਾਰੇ, ਮਿ੍ਤਕ ਦੇਹ ਸੰਭਾਲ ਘਰ, ਦੋ ਪੈਟਰੌਲ ਪੰਪ, ਬੈਂਕ ਬ੍ਰਾਂਚਾਂ ਆਦਿ ਤੋਂ ਇਲਾਵਾ ਹਿਠਾੜ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਜੰਡ ਬਣਿਆ ਹੋਇਆ ਹੈ, ਦੇ ਦਰਸ਼ਨਾਂ ਲਈ ਦੁਰੋ ਦੂਰੋਂ ਸੰਗਤਾਂ ਆਉਂਦੀਆਂ ਰਹਿੰਦੀਆਂ ਹਨ, ਨੂੰ ਵੀ ਆਵਾਜਾਈ ਵਿਚ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ | ਪਿੰਡ ਘੁੱਦੂਵਾਲਾ ਦੇ ਸਾਬਕਾ ਸਰਪੰਚ ਗੁਰਜੰਟ ਸਿੰਘ ਬਰਾੜ, ਬੋਹੜ ਸਿੰਘ ਥਿੰਦ, ਰਛਪਾਲ ਸਿੰਘ ਬਰਾੜ ਅਤੇ ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ ਜੰਡ ਸਾਹਿਬ ਆਦਿ ਨੇ ਕਿਹਾ ਕਿ ਪਿੰਡ ਦੇ ਨਾਲ ਲੜਕੀਆਂ ਦਾ ਕਾਲਜ ਤੇ ਦੋ ਸਕੂਲ ਬਣੇ ਹੋਏ ਹਨ ਨਾਲ ਹੀ ਪਿੰਡ ਦਾ ਸ਼ਮਸ਼ਾਨਘਾਟ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੋਲੋਂ, ਪਿੰਡ ਤੋਂ ਥੋੜਾ ਅੱਗੇ ਜਾ ਕੇ ਤੇ ਫਿਰ ਕੱਸੀ ਲੰਘ ਕੇ ਵਾਟਰ ਵਰਕਸ ਦੇ ਨੇੜੇ ਸੜਕ ਪੁੱਟ ਕੇ ਪੱਥਰ ਪਾਇਆ ਹੋਇਆ ਹੈ ਤੇ ਅਜੇ ਤੱਕ ਲੁੱਕ ਨਹੀਂ ਪਾਈ ਗਈ | ਇਸ ਤਰ੍ਹਾਂ ਸਾਦਿਕ 'ਚੋਂ ਲੰਘਦੀ ਸ੍ਰੀ ਮੁਕਤਸਰ ਸਾਹਿਬ-ਫਿਰੋਜ਼ਪੁਰ ਸੜਕ ਦੇ ਨਵ ਨਿਰਮਾਣ ਦਾ ਕੰਮ ਕਈ ਸਾਲਾਂ ਤੋਂ ਚੱਲ ਰਿਹਾ ਹੈ ਜੋ ਅਜੇ ਤੱਕ ਅਧੂਰਾ ਪਿਆ ਹੈ ਤੇ ਇਸ ਸੜਕ ਤੋਂ ਲੰਘਣ ਵਾਲੇ ਸੇਮ ਨਾਲਿਆਂ ਦੇ ਪੁੱਲਾਂ ਦਾ ਤਾਂ ਨਵ ਨਿਰਮਾਣ ਕੀਤਾ ਗਿਆ ਹੈ ਪਰ ਉਨ੍ਹਾਂ ਦੇ ਦੋਹੀਂ ਪਾਸੀਂ ਦੂਰ ਤੱਕ ਛੱਡੀ ਕੱਚੀ ਜਗ੍ਰ੍ਹਾ ਵਿਚ ਵੀ ਟੋਏ ਬਣੇ ਹੋਏ ਹਨ ਨੂੰ ਭਰਨ ਲਈ ਉੱਥੇ ਵੀ ਕੱਚਾ ਬੱਜਰ ਪਾਇਆ ਹੋਇਆ ਹੈ ਤੇ ਅਜੇ ਤੱਕ ਕਿਸੇ ਪੁੱਲ ਤੇ ਲੁੱਕ ਬੱਜਰੀ ਨਹੀਂ ਪਾਈ ਗਈ ਦੇ ਕਾਰਨ ਵੀ ਇੱਥੋਂ ਲੰਘਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਸੜਕ ਤੋਂ ਲੰਘਦੀਆਂ ਕੱਸੀਆਂ ਦੇ ਪੁਲਾਂ ਦਾ ਵੀ ਨਿਰਮਾਣ ਹੋਣਾ ਦੱਸਿਆ ਜਾ ਰਿਹਾ ਹੈ, ਵੱਲ ਅਜੇ ਤੱਕ ਕਿਸੇ ਦਾ ਕੋਈ ਧਿਆਨ ਨਹੀਂ ਹੈ, ਜਿਸ ਕਰਕੇ ਸੜਕ ਦੇ ਕੰਮ ਸੁਸਤ ਰਫਤਾਰ ਨਾਲ ਚੱਲ ਰਹੇ ਹਨ | ਲੋਕਾਂ ਦੀ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਹੈ ਕਿ ਸਾਦਿਕ ਜੰਡ ਸਾਹਿਬ ਰੋਡ ਅਤੇ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਰੋਡ ਨੂੰ ਜਲਦ ਮੁਕੰਮਲ ਕਰਕੇ ਇੰਨ੍ਹਾਂ 'ਤੇ ਪਾਏ ਬੱਜਰ 'ਤੇ ਜਲਦੀ ਲੁੱਕ ਬੱਜਰੀ ਪਾਈ ਜਾਵੇ ਤਾਂ ਜੋ ਲੋਕਾਂ ਨੂੰ ਇੱਥੋਂ ਲੰਘਣਾ ਅਸਾਨ ਹੋ ਸਕੇ ਨਹੀਂ ਤਾਂ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
ਪਿਛਲੀ ਖ਼ਬਰ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ਮੋਟਰਸਾਈਕਲ ਤੇ ਕਾਰ ਹਾਦਸੇ 'ਚ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।