03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਕੱਟਾਂ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਪ੍ਰਦਰਸ਼ਨ

ਅਜੀਤ ਡੈਸਕ 01-05-2026
ਕੋਟਕਪੂਰਾ, 30, ਅਪ੍ਰੈਲ (ਮੋਹਰ ਸਿੰਘ ਗਿੱਲ)-ਸ਼ਹਿਰੀ, ਪੇਂਡੂ ਤੇ ਖੇਤੀ ਸੈਕਟਰ ਲਈ ਲੋਕਾਂ ਨੂੰ ਲੋੜ ਮੁਤਾਬਿਕ ਬਿਜਲੀ ਸਪਲਾਈ ਨਾ ਮਿਲਣ ਤੇ ਵਾਰ-ਵਾਰ ਬਿਜਲੀ ਕੱਟ ਲਾਏ ਜਾਣ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਸੱਦੇ 'ਤੇ ਸਥਾਨਕ ਪਾਵਰਕਾਮ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਹਾਜ਼ਰ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ | ਧਰਨਾਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੇ ਲੰਬਾ ਸਮਾਂ ਕੱਟ ਲਗਾਏ ਜਾਣ ਲੋਕ ਬੇਹੱਦ ਔਖੇ ਹਨ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਕੋਟਸੁਖੀਆ, ਕੁਲਦੀਪ ਸਿੰਘ ਢਿੱਲੋਂ, ਪ੍ਰਤਾਪ ਸਿੰਘ ਨੰਗਲ, ਕੇਵਲ ਸਿੰਘ ਸਹੋਤਾ, ਰਣਜੀਤ ਸਿੰਘ ਸਿੱਧੂ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਹੋਏ ਚੋਣ ਵਾਅਦੇ ਪੂਰੇ ਨਹੀਂ ਕੀਤੇ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਸਰਪਲੱਸ ਹੋਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸਥਿਤੀ ਉਲਟ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀ ਮੰਗ ਮੁਤਾਬਿਕ ਬਿਜਲੀ ਸਪਲਾਈ ਨਹੀਂ ਮਿਲ ਰਹੀ, ਜਿਸ ਕਾਰਨ ਲੋਕ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਪਾਣੀ ਪੀ-ਪੀ ਕੋਸ ਰਹੇ ਹਨ | ਇਸ ਮੌਕੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਮੌੜ, ਕੁਲਬੀਰ ਸਿੰਘ ਬੌਬੀ ਭੈਰੋਂਭੱਟੀ, ਅਮਨਦੀਪ ਸਿੰਘ ਸੰਧੂ, ਮੰਦਰ ਸਿੰਘ, ਸਿਕੰਦਰ ਸਿੰਘ ਚੱਕ ਕਲਿਆਣ, ਗੁਰਬੰਸ ਸਿੰਘ ਢੀਮਾਂ ਵਾਲੀ, ਮੋਹਣ ਸਿੰਘ ਮੱਤਾ, ਅਜੈਬ ਸਿੰਘ ਚਮੇਲੀ, ਸ਼ਿੰਦਰ ਸਿੰਘ ਚਮੇਲੀ, ਡਿਪਟੀ ਸਿੰਘ ਸਾਬਕਾ ਸਰਪੰਚ ਚਮੇਲੀ, ਸ਼ਨੀ ਮੌੜ, ਮਨਦੀਪ ਸਿੰਘ ਸੰਧਵਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪੱਧਰੀ ਧਰਨਾ ਅਗਲੀ ਖ਼ਬਰ ਬਚ ਟੁੱਟੀਆਂ ਸੜਕਾਂ ਤੋਂ ਵੱਟਾ-ਵੱਟਾ ਟਾਇਰਾਂ ਦਾ ਵੈਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।