03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪੱਧਰੀ ਧਰਨਾ

ਅਜੀਤ ਡੈਸਕ 01-05-2026
ਫ਼ਰੀਦਕੋਟ, 30 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ 'ਚ ਪਿਛਲੇ ਦਿਨੀਂ ਗਹਿਰਾਇਆ ਬਿਜਲੀ ਸੰਕਟ ਜਿਸ ਦੇ ਚੱਲਦੇ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਲੰਬੇ ਲੰਮੇ ਕੱਟ ਲੱਗ ਰਹੇ ਹਨ, ਜਿਸ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬਾ ਸਰਕਾਰ ਨੂੰ ਘੇਰਦੇ ਹੋਏ ਹਰ ਹਲਕੇ ਵਿਚ ਧਰਨੇ ਪ੍ਰਦਰਸ਼ਨ ਕੀਤੇ ਗਏ | ਅੱਜ ਫ਼ਰੀਦਕੋਟ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ 'ਤੇ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿਚ ਸਮੂਹ ਜ਼ਿਲ੍ਹਾ ਲੀਡਰਸ਼ਿਪ ਵਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ | ਬੰਟੀ ਰੋਮਾਣਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਜੋ ਬਿਜਲੀ ਦਾ ਸੰਕਟ ਸੀ ਉਸ ਨੂੰ ਖਤਮ ਕਰਨ ਲਈ ਕਈ ਯੂਨਿਟ ਲਗਾਏ ਤੇ ਇੱਥੋਂ ਤੱਕ ਕਿ ਬਾਹਰਲੇ ਸੂਬਿਆਂ ਤੋਂ ਵੀ ਬਿਜਲੀ ਖ਼ਰੀਦੀ ਪਰ ਪੰਜਾਬ ਵਿਚ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ, ਉਲਟਾ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ ਗਿਆ ਪਰ ਪੰਜਾਬ ਵਿਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਕ ਵੀ ਯੂਨਿਟ ਨਹੀਂ ਲਗਾਇਆ ਗਿਆ ਜਿਸ ਨਾਲ ਪੰਜਾਬ ਵਿਚ ਵਧੀ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ | ਧਰਨੇ ਦੌਰਾਨ ਬੀਬੀ ਗਰਿੰਦਰ ਕੌਰ ਭੋਲੂਵਾਲਾ, ਸਤੀਸ਼ ਗਰੋਵਰ, ਹਰਿੰਦਰ ਸਿੰਘ ਕਾਲਾ ਐਮ.ਸੀ., ਲਖਵਿੰਦਰ ਸਿੰਘ ਬਹਿਲੇਵਾਲਾ, ਹਰਪ੍ਰੀਤ ਸਿੰਘ ਸੰਧੂ, ਸ਼ਾਮ ਲਾਲ ਬਜਾਜ, ਸੁਰਜੀਤ ਸਿੰਘ ਸ਼ਤਾਬ ਅਤੇ ਬਲਜਿੰਦਰ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ ਪਿੱਪਲੀ, ਬੋਹੜ ਸਰਪੰਚ ਰਾਜੂਵਾਲਾ, ਕਰਮ ਸਿੰਘ ਸੰਧੂ, ਗੁਰਕੰਵਲ ਸਰਪੰਚ, ਪਰਮਜੀਤ ਸਿੰਘ ਸਰਪੰਚ ਝੋਟੀਵਾਲਾ, ਪੱਪਾ ਮੁਮਾਰਾ, ਗੁਰਮੀਤ ਸਾਧੂਵਾਲਾ, ਜਸਕਰਨ ਕਾਉਣੀ, ਕੁਲਵਿੰਦਰ ਅਹਿਲ, ਗੁਰਤੇਜ ਘੁਗਿਆਣਾ, ਪਾਇਲਟ ਮਚਾਕੀ, ਚਰਨਜੀਤ ਸਾਧਾਂਵਾਲਾ, ਮੱਖਣ ਪੱਖੀ ਖੁਰਦ, ਸੁਖਦੇਵ ਝਾੜੀਵਾਲਾ, ਹਰਮੇਲ ਬੇਗੂਵਾਲਾ, ਗੁਰਪ੍ਰੀਤ ਸਿੰਘ ਸਰਪੰਚ ਭੋਲੂਵਾਲਾ, ਤਰਸੇਮ ਸਰਪੰਚ ਭੋਲੂਵਾਲਾ, ਸ਼ੇਰੂ ਰਾਮ, ਜੁਝਾਰ ਸਿੰਘ ਪਹਿਲੂਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਦੇ ਵਰਕਰ ਅੱਜ ਸੰਗਰੂਰ ਰੈਲੀ 'ਚ ਸ਼ਿਰਕਤ ਕਰਨਗੇ ਅਗਲੀ ਖ਼ਬਰ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।