ਸ੍ਰੀ ਮੁਕਤਸਰ ਸਾਹਿਬ, 30 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਚਾਲੀ ਮੁਕਤੇ ਵੈੱਲਫ਼ੇਅਰ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਵਿਸ਼ੇਸ਼ ਮੀਟਿੰਗ ਪ੍ਰਗਟ ਸਿੰਘ ਜੰਬਰ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਵਿਖੇ ਹੋਈ | ਜਿਸ 'ਚ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਲੋਂ 40 ਮੁਕਤਿਆਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਹੀਦੀ ਸਮਾਗਮਾਂ ਦੌਰਾਨ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਮਈ ਦਿਨ ਸੋਮਵਾਰ (21 ਵਿਸਾਖ) ਨੂੰ ਪਕੌੜਿਆਂ ਦਾ ਲੰਗਰ ਲਗਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਮੀਟਿੰਗ 'ਚ ਇਲਾਕੇ ਦੇ ਹੋਰਨਾਂ ਸਾਂਝੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸੰਸਥਾ ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਪਾਸ ਕੀਤੀ ਗਈ, ਜਿਸ 'ਚ ਬਾਬਾ ਸੁਰਜੀਤ ਸਿੰਘ ਸਰਪ੍ਰਸਤ, ਪ੍ਰਗਟ ਸਿੰਘ ਜੰਬਰ ਚੇਅਰਮੈਨ, ਗੁਰਪ੍ਰੀਤ ਸਿੰਘ ਸੰਧੂ ਪ੍ਰੋਜੈਕਟ ਚੇਅਰਮੈਨ, ਐੱਚ.ਐੱਸ. ਕਪੂਰ ਪ੍ਰਧਾਨ, ਗੌਰਵ ਛਾਬੜਾ ਜਨਰਲ ਸਕੱਤਰ, ਸਿਮਰਪ੍ਰੀਤ ਸਿੰਘ ਕਪੂਰ ਐਡਵੋਕੇਟ ਕਾਨੂੰਨੀ ਸਲਾਹਕਾਰ, ਇਕਬਾਲ ਸਿੰਘ ਕਮਰਾ ਖ਼ਜ਼ਾਨਚੀ, ਪਿ੍ੰਸੀਪਲ ਡਾ. ਸੰਜੀਵ ਜਿੰਦਲ ਸੀਨੀਅਰ ਮੀਤ ਪ੍ਰਧਾਨ, ਮੇਜਰ ਚੰਦ ਸੁਪਰਡੈਂਟ, ਬਲਜੀਤ ਸਿੰਘ ਬੁੱਧ, ਸੰਜੀਵ ਗੁਪਤਾ ਸਾਰੇ ਮੀਤ ਪ੍ਰਧਾਨ, ਵਿਕਾਸ ਧੂੜੀਆ, ਸੁਨੀਲ ਚਾਵਲਾ, ਸੰਦੀਪ ਕੁਮਾਰ ਸੋਨੂ ਸਕੱਤਰ, ਹਰਜਿੰਦਰ ਸਿੰਘ ਮੱਕੜ ਪ੍ਰਚਾਰ ਸਕੱਤਰ, ਗੁਰਜੋਤ ਸਿੰਘ ਪ੍ਰੈੱਸ ਸਕੱਤਰ, ਅੰਮਿ੍ਤ ਸਿੱਧੂ ਦਫ਼ਤਰ ਸਕੱਤਰ ਤੋਂ ਇਲਾਵਾ ਮੋਹਿਤ ਬੱਤਰਾ ਨੂੰ ਮੰਡੀ ਬਰੀਵਾਲਾ ਦਾ ਸਰਕਲ ਪ੍ਰਧਾਨ ਤੇ ਜ਼ਿਲ੍ਹਾ ਖ਼ਜਾਨਚੀ ਚੁਣਿਆ ਗਿਆ | ਇਸ ਮੌਕੇ ਐੱਚ. ਐੱਸ. ਕਪੂਰ ਪ੍ਰਧਾਨ ਨੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਮੁੜ ਤੋਂ ਸੌਂਪੀ ਗਈ ਹੈ, ਉਹ ਇਸ ਸੇਵਾ ਨੂੰ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ |