01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬ੍ਰਹਮਾਕੁਮਾਰੀਜ਼ ਸੰਸਥਾਨ ਨੇ 'ਪਰਿਵਾਰ ਵਿਚ ਮਧੁਰਤਾ, ਵਪਾਰ ਵਿਚ ਸਫ਼ਲਤਾ' ਸਮਾਗਮ

ਅਜੀਤ ਡੈਸਕ 01-05-2026
ਸ੍ਰੀ ਮੁਕਤਸਰ ਸਾਹਿਬ, 30 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬ੍ਰਹਮਾਕੁਮਾਰੀ ਸੰਸਥਾਨ ਵਲੋਂ 'ਪਰਿਵਾਰ 'ਚ ਮਧੁਰਤਾ, ਵਪਾਰ 'ਚ ਸਫ਼ਲਤਾ' ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ 'ਚ ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਹਿਮਾਂਸ਼ੂ ਗੋਇਲ ਨੇ ਬਹੁਤ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਪਰਿਵਾਰਾਂ ਨੂੰ ਤਣਾਅ ਮੁਕਤ ਜੀਵਨ ਜਿਉਣ ਦੇ ਗੁਰ ਦੱਸੇ | ਉਨ੍ਹਾਂ ਦੱਸਿਆ ਕਿ ਭੋਜਨ ਕਰਨ ਸਮੇਂ ਤੇ ਬਣਾਉਣ ਸਮੇਂ ਪਰਮ-ਪਿਤਾ ਪ੍ਰਮਾਤਮਾ ਨੂੰ ਯਾਦ ਕਰਨਾ, ਦਿਨ ਵਿਚ ਇਕ ਵਾਰ ਪਰਿਵਾਰ ਨਾਲ ਬੈਠ ਕੇ ਭੋਜਨ ਕਰਨਾ, ਸਭ ਨੂੰ ਮਿੱਠਾ ਬੋਲਣਾ, ਮੋਬਾਇਲ ਦੀ ਘੱਟ ਤੋਂ ਘੱਟ ਵਰਤੋਂ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰਮਾਤਮਾ ਨਾਲ ਪੱਤਰ ਲਿਖ ਕੇ ਗੱਲਾਂ ਕਰਨੀਆਂ, ਹਰ ਸਮੇਂ ਖ਼ੁਦ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ | ਇਨ੍ਹਾਂ ਸਾਰੀਆਂ ਧਾਰਨਾਵਾਂ ਨਾਲ ਸਰੀਰ ਨਿਰੋਗੀ ਰਹੇਗਾ, ਪਰਿਵਾਰ ਅੰਦਰ ਮਧੁਰਤਾ ਬਣੀ ਰਹੇਗੀ ਤੇ ਕਾਰੋਬਾਰ ਵਿਚ ਵੀ ਨੇਕ ਕਮਾਈ ਨਾਲ ਵਾਧਾ ਹੋਵੇਗਾ | ਸਮਾਗਮ ਮੌਕੇ ਪੰਜਾਬ ਜ਼ੋਨ ਇੰਚਾਰਜ ਬੀ.ਕੇ. ਰਾਜਯੋਗਿਨੀ ਪ੍ਰੇਮ ਦੀਦੀ ਅਤੇ ਫ਼ਰੀਦਕੋਟ ਸਰਕਲ ਦੇ ਇੰਚਾਰਜ ਬੀ.ਕੇ. ਸੰਗੀਤਾ ਦੀਦੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਫ਼ਰੀਦਕੋਟ, ਕੋਟਕਪੂਰਾ, ਮਲੋਟ, ਲੰਬੀ, ਗਿੱਦੜਬਾਹਾ ਤੋਂ ਸਾਰੀਆਂ ਦੀਦੀਆਂ ਨੇ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਤੋਂ ਪਹਿਲਾਂ ਡਾਕਟਰ ਹਿਮਾਂਸ਼ੂ ਗੋਇਲ ਵਲੋਂ ਮਾਈ ਭਾਗੋ ਆਯੂਰਵੈਦਿਕ ਤੇ ਗੁਰੂ ਨਾਨਕ ਆਯੂਰਵੈਦਿਕ ਕਾਲਜਾਂ ਵਿਚ ਵੀ ਤਣਾਅ ਮੁਕਤ ਜੀਵਨ ਜਾਂਚ ਤੇ ਪ੍ਰੋਗਰਾਮ ਕੀਤੇ ਗਏ | ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ, ਥਾਣਾ ਸਿਟੀ ਇੰਚਾਰਜ ਰਵਿੰਦਰ ਕੌਰ ਬਰਾੜ, ਰਮਨ ਕੇਪੀ, ਰਵਿੰਦਰ ਕਟਾਰੀਆ, ਐਡਵੋਕੇਟ ਏ.ਐੱਸ. ਉਪਲ, ਐਡਵੋਕੇਟ ਜਗਪ੍ਰੀਤ ਗਿਰਧਰ, ਅਰੋੜਵੰਸ਼ ਸਭਾ ਦੇ ਪ੍ਰਧਾਨ ਰਾਜ ਕੁਮਾਰ ਭਟੇਜਾ ਮੇਲੂ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਭਗਵਾਨ ਬਾਂਸਲ, ਵਿਜੇ ਗੋਇਲ, ਕੁਲਭੂਸ਼ਣ ਭਟੇਜਾ, ਰਿੰਕੂ ਬਾਂਸਲ, ਪੀ.ਐੱਨ.ਬੀ. ਦੇ ਮੈਨੇਜਰ ਜਤਿੰਦਰ ਢਾਕਾ, ਰਣਜੀਤ ਸਿੰਘ, ਰਾਜੇਸ਼ ਅਰੋੜਾ, ਰਾਜੇਸ਼ ਕੱਕੜ, ਸੰਜੀਵ ਭਾਈ, ਸੋਨੂੰ ਬਜਾਜ, ਕੋਟਕਪੂਰਾ ਤੋਂ ਰਾਜੇਸ਼ ਕੱਕੜ, ਭਾਈ ਗੁਰਦਾਸ ਗਿਰਧਰ, ਜਗਦੀਸ਼ ਸੱਚਦੇਵਾ, ਜਗਦੀਸ਼ ਮੁਖੀਜਾ, ਆਸ਼ੂ ਭਾਈ ਆਦਿ ਹਾਜ਼ਰ ਸਨ | ਆਖ਼ਰ 'ਚ ਸੰਸਥਾਨ ਵਲੋਂ ਆਏ ਮਹਿਮਾਨਾਂ, ਮਦਾਨ ਹੋਟਲ ਦੇ ਮਾਲਕ ਗੌਰਵ ਮਦਾਨ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ | ਮੁੱਖ ਮਹਿਮਾਨ ਹਿਮਾਂਸ਼ੂ ਗੋਇਲ ਨੂੰ ਪੱਗੜੀ ਸਜਾ ਕੇ ਪ੍ਰੇਮ ਦੀਦੀ, ਸੰਗੀਤਾ ਦੀਦੀ ਤੇ ਹੋਰ ਦੀਦੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਤੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਜਣਗਣਨਾ-2027 ਦੇ ਪਹਿਲੇ ਪੜਾਅ ਦਾ ਤਿੰਨ ਰੋਜ਼ਾ ਟ੍ਰੇਨਿੰਗ ਸੈਸ਼ਨ ਸਮਾਪਤ ਅਗਲੀ ਖ਼ਬਰ ਕਿਡਜ਼ ਕਿੰਗਡਮ ਕਾਨਵੈਂਟ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।