ਸ੍ਰੀ ਮੁਕਤਸਰ ਸਾਹਿਬ, 30 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਗੁਰਕਿਰਨਦੀਪ ਸਿੰਘ ਸਿੱਧੂ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਤੇ ਚਰਨਜੀਤ ਕੌਰ ਤਹਿਸੀਲਦਾਰ ਕਮ ਸੈਂਸਜ ਚਾਰਜ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜਣਗਣਨਾ 2027 ਸੰਬੰਧੀ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦਾ ਦੂਜਾ ਤਿੰਨ ਰੋਜ਼ਾ ਟ੍ਰੇਨਿੰਗ ਸੈਸ਼ਨ ਬਾਵਾ ਨਿਹਾਲ ਸਿੰਘ ਬੀ.ਐੱਡ. ਕਾਲਜ ਵਿਖੇ ਸਫ਼ਲਤਾਪੂਰਵਕ ਸਮਾਪਤ ਹੋ ਗਿਆ | ਟ੍ਰੇਨਿੰਗ ਸੈਸ਼ਨ 'ਚ ਪ੍ਰੋਜੈਕਟਰ ਦੀ ਸਹਾਇਤਾ ਨਾਲ ਜਣਗਣਨਾ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਬਾਰੇ ਸਮਝਾਇਆ ਗਿਆ | ਇਸ ਦੂਜੇ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਨਾਇਬ ਤਹਿਸੀਲਦਾਰ ਬਰੀਵਾਲਾ ਅਰਸ਼ਪ੍ਰੀਤ ਕੌਰ ਵਲੋਂ ਕਰਵਾਈ ਗਈ | ਉਨ੍ਹਾਂ ਵਲੋਂ ਸਾਰਿਆਂ ਨੂੰ ਸ਼ੁੱਭਕਾਮਾਨਾਵਾਂ ਦਿੰਦੇ ਹੋਏ ਕਿਹਾ ਕਿ ਸਾਰੇ ਹੀ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਇਕੱਠੀ ਕੀਤੀ ਗਈ ਜਾਣਕਾਰੀ ਨਾਲ ਸਰਕਾਰਾਂ ਵਲੋਂ ਬਣਾਈਆਂ ਗਈਆਂ ਨੀਤੀਆਂ ਨਾਲ ਆਮ ਲੋਕਾ ਨੂੰ ਸਹੂਲਤ ਮਿਲ ਸਕੇ | ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਬੈਚ ਵਾਂਗ ਹੀ 30 ਅਪ੍ਰੈਲ ਤੋਂ 4 ਮਈ ਤੱਕ ਹੋਰ ਬੈਚ ਵੀ ਚੱਲਣਗੇ | ਇਸ ਦੌਰਾਨ ਗਿਣਤੀਕਾਰਾਂ ਤੇ ਸੁਪਰਵਾਈਜ਼ਰ ਨੇ ਟਰੇਨਰਾਂ ਤੋਂ ਸਵਾਲ ਜਵਾਬ ਪੁੱਛ ਕੇ ਜਣਗਨਣਾ ਸੰਬੰਧੀ ਆਪਣੇ ਸਾਰੇ ਸ਼ੰਕੇ ਦੂਰ ਕੀਤੇ | ਇਸ ਮੌਕੇ ਸਮੂਹ ਫ਼ੀਲਜ ਟਰੇਨਰ ਤੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਦੇ ਕਰਮਚਾਰੀ ਮੌਜੂਦ ਸਨ |