24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਾਲਾਨਾ ਨਤੀਜੇ 'ਚ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ <br/>

ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਗੁਰਮੀਤ ਸਿੰਘ ਧਾਲੀਵਾਲ ਤੇ ਚੜ੍ਹਦੀ ਕਲਾ ਸੇਵਾ ਜਥਾ ਦੇ ਸੇਵਾਦਾਰ ਅਤੇ ਸਕੂਲ ਸਟਾਫ਼ | ਤਸਵੀਰ: ਸੁਖਰਾਜ ਸਿੰਘ ਗੋਂਦਾਰਾ <br/> 04-05-2026
ਬਰਗਾੜੀ, 3 ਮਈ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਸਿਬੀਆਂ ਦੇ ਉੱਘੇ ਸਮਾਜਸੇਵੀ ਗੁਰਮੀਤ ਸਿੰਘ ਧਾਲੀਵਾਲ ਅਮਰੀਕਾ ਵਾਲੇ ਦੇ ਸਹਿਯੋਗ ਨਾਲ ਚੜ੍ਹਦੀ ਕਲਾ ਸੇਵਾ ਜਥਾ ਸਿਬੀਆਂ ਦੇ ਸੇਵਾਦਾਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ (ਬਰਾਂਚ) ਦੇ ਨਰਸਰੀ ਤੋਂ ਪੰਜਵੀਂ ਤੱਕ ਦੇ ਸਾਲਾਨਾ ਨਤੀਜੇ 'ਚ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ 27 ਦੇ ਕਰੀਬ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਪੜ੍ਹਾਈ ਸਬੰਧੀ ਹੋਰ ਲੋੜੀਂਦਾ ਸਾਮਾਨ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਦੇ ਇਸ ਉੱਦਮ ਲਈ ਸਕੂਲ ਮੁਖੀ ਬਲਜੀਤ ਕੌਰ ਨੇ ਗੁਰਮੀਤ ਸਿੰਘ, ਸਮੂਹ ਧਾਲੀਵਾਲ ਪਰਿਵਾਰ ਅਤੇ ਚੜ੍ਹਦੀ ਕਲਾ ਸੇਵਾ ਜਥਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਧਾਲੀਵਾਲ ਪਰਿਵਾਰ ਦੇ ਇਸ ਸਾਰਥਿਕ ਉਪਰਾਲੇ ਲਈ ਸਕੂਲ ਸਟਾਫ਼ ਵਲੋਂ ਗੁਰਮੀਤ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਮਨਵੰਤ ਕੌਰ, ਸੁਰਾਜ ਬੀਬੀ, ਵੀਰਪਾਲ ਕੌਰ, ਚੰਦਰ ਪਾਲ ਸਿੰਘ, ਪ੍ਰਮੋਦ ਕੁਮਾਰ, ਭਾਈ ਗੁਰਵਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਡਾ. ਜਸਵੀਰ ਸਿੰਘ, ਸਤਨਾਮ ਸਿੰਘ, ਜਸ਼ਨ ਸੱਚਦੇਵਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦੇਣ ਦੇ ਭਰੋਸੇ ਦਾ ਸਵਾਗਤ <br/> ਅਗਲੀ ਖ਼ਬਰ ਸਪੀਕਰ ਸੰਧਵਾਂ ਪਿੰਡ ਦੇਵੀ ਵਾਲਾ ਵਿਖੇ ਪਹਿਲੇ ਕਾਸਕੋ ਕਿ੍ਕਟ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।