20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕਾਲਜ ਭਾਸ਼ਾ ਮੰਚ ਵਲੋਂ ਕੰਧ-ਪੱਤਿ੍ਕਾ 'ਸੁਨਹਿਰੀ ਕਲਮਾਂ' ਦਾ 15ਵਾਂ ਅੰਕ ਜਾਰੀ

ਅਜੀਤ ਡੈਸਕ 11-05-2026
ਫ਼ਰੀਦਕੋਟ, 10 ਮਈ (ਹਰਮਿੰਦਰ ਸਿੰਘ ਮਿੰਦਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਕਾਲਜ ਭਾਸ਼ਾ ਮੰਚ ਵਲੋਂ ਆਰਟ ਐਂਡ ਕਰਾਫਟ ਕਲੱਬ ਦੇ ਸਹਿਯੋਗ ਨਾਲ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ 53ਵੀਂ ਬਰਸੀ ਨੂੰ ਸਮਰਪਿਤ ਇਕ ਸ਼ਰਧਾਂਜਲੀ ਸਮਾਗਮ 'ਬਿਰਹਾ ਤੂੰ ਸੁਲਤਾਨ' ਪਿ੍ੰਸੀਪਲ ਡਾ. ਰਾਜੇਸ਼ ਮੋਹਨ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਜਿਸ ਦੌਰਾਨ ਕੰਧ-ਪੱਤਿ੍ਕਾ 'ਸੁਨਹਿਰੀ ਕਲਮਾਂ' ਦੇ 15ਵੇਂ ਅੰਕ ਨੂੰ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਸ਼ਾਇਰ ਡਾ. ਦੇਵਿੰਦਰ ਸੈਫੀ ਨੇ ਜਾਰੀ ਕੀਤਾ | ਇਸ ਮੌਕੇ ਡਾ. ਨਿਰਮਲ ਕੌਸ਼ਿਕ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ ਮੋਹਨ ਨੇ ਕਾਲਜ ਭਾਸ਼ਾ ਮੰਚ ਦੇ ਸਰਪ੍ਰਸਤ ਪ੍ਰੋ. ਬੀਰਇੰਦਰਜੀਤ ਸਿੰਘ, ਇੰਚਾਰਜ ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਮਨਵਿੰਦਰ ਕੌਰ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਵਿੰਦਰ ਕੌਰ, ਮੰਚ ਦੇ ਵਿਦਿਆਰਥੀ ਪ੍ਰਧਾਨ ਜਸਵਿੰਦਰ ਕੌਰ ਤੇ ਈਸਾ ਰਾਣੀ ਅਤੇ ਮੰਚ ਦੇ ਸਾਰੇ ਅਹੁਦੇਦਾਰ-ਵਿਦਿਆਰਥੀਆਂ ਨੂੰ ਇਸ ਸ਼ਲਾਘਾਯੋਗ ਸਾਹਿਤਕ ਉਪਰਾਲੇ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਕਾਲਜ ਪ੍ਰੋ. ਰਣਜੀਤ ਸਿੰਘ ਬਾਜਵਾ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫੈਨੀ ਚਾਵਲਾ, ਡਾ. ਰਤਨ ਲਾਲ, ਪ੍ਰੋ. ਰਿੰਮੀ ਅਤੇ ਕਾਲਜ ਭਾਸ਼ਾ ਮੰਚ ਦੇ ਵਿਦਿਆਰਥੀ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।