08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਿਸਾਨ ਮਾਰੂ ਨੀਤੀਆਂ ਨੂੰ ਪਿੱਛੇ ਮੋੜਨ ਲਈ ਅੱਜ ਵੱਡੀ ਲਾਮਬੰਦੀ ਦੀ ਲੋੜ - ਡੱਲੇਵਾਲ <br/>

ਅਜੀਤ ਡੈਸਕ 12-05-2026
ਬਾਜਾਖਾਨਾ, 11 ਮਈ (ਜਗਦੀਪ ਸਿੰਘ ਗਿੱਲ)-ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਲੋਂ ਅੱਜ ਬਾਜਾਖਾਨਾ ਬਲਾਕ ਦੇ ਪਿੰਡਾਂ ਲੰਭਵਾਲੀ ਅਤੇ ਝੱਖੜਵਾਲਾ ਦੀ ਸੱਥ ਵਿਚ ਪਹੁੰਚ ਕੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਦਿਆਂ ਇਕ ਜਨਤਕ ਮੀਟਿੰਗ ਕੀਤੀ ਗਈ | ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਡੱਲੇਵਾਲ ਨੇ ਦਿਨੋਂ ਦਿਨ ਡੁੱਬ ਰਹੀ ਕਿਸਾਨੀ 'ਤੇ ਲੰਬੀ ਵਿਚਾਰ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਸਾਡੇ ਦਾਦੇ ਪੜ੍ਹਦਾਦੇ ਇਸੇ ਜ਼ਮੀਨ ਵਿਚੋਂ ਸਿਰਫ਼ 8 ਕੁਇੰਟਲ ਕਣਕ ਪ੍ਰਤੀ ਏਕੜ ਪੈਦਾ ਕਰਨ ਦੇ ਬਾਵਜੂਦ ਕਿਸੇ ਬੈਂਕ ਜਾਂ ਆੜ੍ਹਤੀਏ ਦੇ ਕਰਜ਼ਾਈ ਨਹੀਂ ਹੋਏ, ਪ੍ਰੰਤੂ ਅੱਜ ਦਾ ਕਿਸਾਨ ਇਕ ਏਕੜ ਵਿਚੋਂ 60-70 ਕੁਇੰਟਲ ਦਾਣੇ ਪੈਦਾ ਕਰਨ ਦੇ ਬਾਵਜੂਦ ਕਰਜ਼ੇ ਦੀ ਪੰਡ ਸਿਰ 'ਤੇ ਚੁੱਕੀ ਖੜ੍ਹਾ ਹੈ ਅਤੇ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਕਿਸਾਨਾਂ ਦੀ ਫ਼ੁਕਰੇਬਾਜ਼ੀ ਦੱਸ ਕੇ ਕਿਸਾਨਾਂ ਦੀਆਂ ਕੋਠੀਆਂ ਕਾਰਾਂ ਨੂੰ ਟਾਰਗੇਟ ਕਰ ਰਿਹਾ ਹੈ | ਉਨ੍ਹਾਂ ਲੈਂਡ ਮਾਰਗੇਜ਼ ਬੈਂਕ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਕਰਜ਼ ਦੇਣ ਸਮੇਂ ਲਏ ਗਏ ਖਾਲੀ ਚੈਕਾਂ ਨੂੰ ਵਰਤ ਕੇ ਕੀਤੀ ਜਾ ਰਹੀ ਧੋਖਾਧੜੀ ਦੇ ਖਿਲਾਫ਼ ਫ਼ਰੀਦਕੋਟ ਵਿਖੇ ਚੱਲ ਰਹੇ ਧਰਨੇ ਵਿਚ ਸ਼ਾਮਿਲ ਹੋਣ ਅਤੇ ਆਪਣੇ ਹੱਕਾਂ ਲਈ ਜਾਗਰੂਕ ਹੋਣ ਦੀ ਅਪੀਲ ਕੀਤੀ ¢ ਇਸ ਮÏਕੇ ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ, ਸੁਖਪ੍ਰੀਤ ਸਿੰਘ ਝੱਖੜਵਾਲਾ ਬਲਾਕ ਜਨਰਲ ਸਕੱਤਰ, ਬਲਾਕ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ, ਰੁਲਦੂ ਸਿੰਘ ਇਕਾਈ ਪ੍ਰਧਾਨ ਲੰਭਵਾਲੀ, ਲਾਭ ਸਿੰਘ ਪ੍ਰਧਾਨ ਝੱਖੜਵਾਲਾ, ਗੁਰਸੇਵਕ ਸਿੰਘ ਲੰਭਵਾਲੀ , ਗੁਰਵਿੰਦਰ ਸਿੰਘ ਝੱਖੜਵਾਲਾ, ਗੁਰਮੇਲ ਸਿੰਘ ਝੱਖੜਵਾਲਾ, ਹੈਪੀ ਝੱਖੜਵਾਲਾ, ਬਲਵੰਤ ਸਿੰਘ ਸੰਧੂ ਅਤੇ ਪਿੰਡ ਲੰਭਵਾਲੀ ਅਤੇ ਝੱਖੜਵਾਲਾ ਦੇ ਸੈਂਕੜੇ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਢਿਲਵਾਂ ਖੁਰਦ ਦੇ ਕਿਸਾਨਾਂ ਦੀਆਂ ਕਈ ਮੋਟਰਾਂ ਚੋਰੀ <br/> ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਛੇਵੇਂ ਦਿਨ 'ਚ ਸ਼ਾਮਿਲ, ਕੂੜੇ ਦੇ ਢੇਰਾਂ ਨਾਲ ਸ਼ਹਿਰ ਦਾ ਮੰਦਾ ਹਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।