08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਏਮਜ਼ ਹਸਪਤਾਲ ਬਠਿੰਡਾ 'ਚ ਲੰਗਰ ਲਈ ਕਣਕ ਅਤੇ ਹੋਰ ਲੋੜੀਂਦਾ ਸਾਮਾਨ ਭੇਜਿਆ <br/>

ਅਜੀਤ ਡੈਸਕ 12-05-2026
ਬਰਗਾੜੀ, 11 ਮਈ (ਸੁਖਰਾਜ ਸਿੰਘ ਗੋਂਦਾਰਾ)-ਬਾਬਾ ਸੁਬੇਗ ਸਿੰਘ ਬਠਿੰਡਾ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਤਿਲਾਂਜ਼ਲੀ ਦੇ ਕੇ ਆਪਣਾ ਜੀਵਨ ਪੂਰੀ ਤਰ੍ਹਾਂ ਏਮਜ਼ ਹਸਪਤਾਲ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ ਲੰਗਰ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਹੈ | ਇਸ ਲੰਗਰ 'ਚ ਚਾਹ, ਦੁੱਧ, ਕੜ੍ਹੀ, ਚਾਵਲ, ਦਾਲ ਰੋਟੀ, ਬਰੈਡ, ਦਲੀਆ ਖਿੱਚੜੀ ਆਦਿ ਦਾ ਲੰਗਰ 24 ਘੰਟੇ ਚਲਾਇਆ ਜਾ ਰਿਹਾ ਹੈ | ਬਾਬਾ ਸੁਬੇਗ ਸਿੰਘ ਦੀ ਇਸ ਮਹਾਨ ਸੇਵਾ ਤੋਂ ਪ੍ਰਭਾਵਿਤ ਹੋ ਕਿ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦੇ ਪ੍ਰਧਾਨ ਅਜੈਪਾਲ ਸਿੰਘ ਅਤੇ ਸਮਾਜਸੇਵੀ ਸੇਵਾ-ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ, ਕਾਂਗਰਸੀ ਆਗੂ ਹਰਦੀਪ ਸਿੰਘ ਸੰਧੂ, ਜਗਸੀਰ ਸਿੰਘ ਸੀਰਾ ਬਾਗੀ, ਬਲਜੀਤ ਸ਼ਰਮਾ ਆਦਿ ਨੇ ਬਰਗਾੜੀ ਦੇ ਨਗਰ ਨਿਵਾਸੀਆਂ ਨੂੰ ਇਸ ਲੰਗਰ ਦੀ ਸੇਵਾ ਲਈ ਕਣਕ ਅਤੇ ਹੋਰ ਲੋੜੀਂਦੀਆਂ ਰਸਤਾ-ਵਸਤਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਪਹੁੰਚਾਉਣ ਦੀ ਅਪੀਲ ਕੀਤੀ ਜਿਸ ਨੂੰ ਨਗਰ ਨਿਵਾਸੀਆਂ ਨੂੰ ਭਰਵਾਂ ਹੁੰਗਾਰਾ ਦਿੰਦਿਆਂ 50 ਮਣ ਦੇ ਕਰੀਬ ਕਣਕ, ਚਾਹਪੱਤੀ, ਖੰਡ, ਸਰਬਤ ਦੀਆਂ ਬੋਤਲਾਂ ਅਤੇ ਨਕਦ ਰਾਸ਼ੀ ਦਾ ਦਾਨ ਇੱਕਠਾ ਹੋਇਆ | ਲੰਗਰ ਲਈ ਇੱਕਠਾ ਹੋਇਆ ਇਹ ਸਮਾਨ ਉਪਰੋਕਤ ਵਿਅਕਤੀਆਂ ਦੀ ਅਗਵਾਈ 'ਚ ਬਾਬਾ ਸੁਬੇਗ ਸਿੰਘ ਨੂੰ ਲੰਗਰ ਦੇ ਸੇਵਾਦਾਰਾਂ ਦੀ ਹਾਜ਼ਰੀ 'ਚ ਸੌਂਪਿਆ ਗਿਆ | ਬਾਬਾ ਸੁਬੇਗ ਸਿੰਘ ਨੇ ਦੱਸਿਆ ਕਿ ਇਸ ਲੰਗਰ 'ਚ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਮੇਂ ਸਮੇਂ 'ਤੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ ਸੇਵਾਵਾਂ ਦਾ ਘੇਰਾ ਦਿਨ-ਬ-ਦਿਨ ਵਿਸ਼ਾਲ ਕੀਤਾ ਜਾ ਰਿਹਾ ਹੈ | ਉਨ੍ਹਾਂ ਬਰਗਾੜੀ ਦੇ ਸਮਾਜਸੇਵੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਕੁਦਰਤ ਉਨ੍ਹਾਂ ਨੂੰ ਇਸ ਸੇਵਾ 'ਚ ਹੋਰ ਯੋਗਦਾਨ ਪਾਉਣ ਦਾ ਬਲ-ਉੱਦਮ ਬਖ਼ਸ਼ੇ |

ਪਿਛਲੀ ਖ਼ਬਰ ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਕੌਮਾਂਤਰੀ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਬੈਡਮਿੰਟਨ ਮੁਕਾਬਲੇ 'ਚ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।