08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਕੌਮਾਂਤਰੀ ਮਾਂ ਦਿਵਸ ਮਨਾਇਆ <br/>

ਅਜੀਤ ਡੈਸਕ 12-05-2026
ਬਰਗਾੜੀ, 11 ਮਈ (ਸੁਖਰਾਜ ਸਿੰਘ ਗੋਂਦਾਰਾ)-ਦਸ਼ਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਕੌਮਾਂਤਰੀ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚੇ ਦੇ ਜੀਵਨ 'ਚ ਮਾਂ ਦੀ ਮਹੱਤਤਾ ਸਬੰਧੀ ਚਿੱਤਰਕਲਾ, ਭਾਸ਼ਨ, ਲੇਖ, ਕਵਿਤਾ ਅਤੇ ਵਾਰਤਕ ਲਿਖਣ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਮਾਂ ਦੇ ਸਤਿਕਾਰ ਸਬੰਧੀ ਜੋ ਕੁਝ ਚਿੱਤਰਾਂ 'ਚ ਦਰਸਾਇਆ, ਭਾਸ਼ਨ, ਲੇਖ, ਕਵਿਤਾ ਅਤੇ ਵਾਰਤਕ ਜੋ ਕੁਝ ਬੋਲਿਆ ਤੇ ਲਿਖਿਆ ਉਹ ਸਭ ਬਹੁਤ ਹੀ ਕਾਬਲੇ ਤਾਰੀਫ ਸੀ | ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਨੇ ਦੱਸਿਆ ਕਿ ਸਾਡੇ ਗੁਰੂਆਂ ਪੀਰਾਂ, ਵਿਦਵਾਨਾਂ ਤੇ ਕਵੀਆਂ ਨੇ ਔਰਤ ਦੇ ਸਤਿਕਾਰ ਲਈ ਬਹੁਤ ਉੱਚ ਵਿਚਾਰ ਪੇਸ਼ ਕੀਤੇ ਹਨ | ਇਸ ਮੌਕੇ ਪੂਜਾ ਸ਼ਰਮਾ, ਜਗਮੀਤ ਕੌਰ, ਗੁਰਮੀਤ ਕੌਰ, ਪ੍ਰੇਮਪ੍ਰੀਤ ਕੌਰ, ਵੀਰਪਾਲ ਕੌਰ, ਰਮਨਦੀਪ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ, ਕੁਲਵੰਤ ਕੌਰ, ਪ੍ਰਦੀਪ ਕੌਰ, ਹਰਜੀਤ ਕੌਰ, ਪ੍ਰਦੀਪ ਕੌਰ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਐਮ.ਸੀ. ਚੋਣਾਂ ਲੜਨ ਦੇ ਇੱਛੁਕ ਕਾਂਗਰਸੀ ਉਮੀਦਵਾਰ ਅੱਜ ਤੋਂ ਅਰਜ਼ੀਆਂ ਦੇ ਸਕਦੇ - ਬੱਬੂ ਬਰਾੜ ਅਗਲੀ ਖ਼ਬਰ ਏਮਜ਼ ਹਸਪਤਾਲ ਬਠਿੰਡਾ 'ਚ ਲੰਗਰ ਲਈ ਕਣਕ ਅਤੇ ਹੋਰ ਲੋੜੀਂਦਾ ਸਾਮਾਨ ਭੇਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।