08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਾਰੂ ਹਥਿਆਰਾਂ ਸਮੇਤ ਪੁਲਿਸ ਵਲੋਂ ਪੰਜ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 12-05-2026
ਕੋਟਕਪੂਰਾ, 11 ਮਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਜੈਤੋ ਚੁੰਗੀ ਕੋਟਕਪੂਰਾ ਕੋਲ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪੰਜ ਮੋਨੇ ਨੌਜਵਾਨ ਜਿਨ੍ਹਾਂ ਵਿਚ ਸੰਦੀਪ ਸਿੰਘ ਉਰਫ਼ ਸਿੱਪੂ, ਭਿੰਦਰ ਸਿੰਘ, ਅਮਨਦੀਪ ਸਿੰਘ ਉਰਫ਼ ਕਾਕਾ, ਅਕਾਸ਼ ਉਰਫ਼ ਗਿੱਲ, ਕਰਨਦੀਪ ਸਿੰਘ ਉਰਫ਼ ਕੁੱਕੂ ਸਾਰੇ ਵਸਨੀਕ ਕੋਟਕਪੂਰਾ ਜੋ ਕਿ ਜੁਰਮ ਕਰਨ ਦੇ ਆਦੀ ਹਨ | ਜੋ ਸੜਕ 'ਤੇ ਜਾਂਦੇ ਰਾਹਗੀਰਾਂ ਪਾਸੋ ਪੈਸੇ, ਮੋਬਾਇਲ ਫੋਨ ਅਤੇ ਮੋਟਰਸਾਈਕਲਾਂ ਦੀ ਲੁੱਟ-ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ | ਜੈਤੋ ਰੋਡ ਬਾਈਪਾਸ ਲਿੰਕ ਰੋਡ ਕੋਟਕਪੂਰਾ ਕੋਲ ਲੁਕ ਛਿਪ ਕੇ ਮਾਰੂ ਹਥਿਆਰਾਂ ਸਮੇਤ ਲੁੱੱਟ-ਖੋਹ ਦੀ ਯੋਜਨਾ ਬਣਾ ਰਹੇ ਹਨ | ਛਾਪਾਮਾਰੀ ਕਰਨ 'ਤੇ ਇਹ ਸਮੇਤ ਹਥਿਆਰਾਂ ਦੇ ਰੰਗੇ ਹੱਥੀਂ ਯੋਜਨਾ ਬਣਾਉਂਦੇ ਕਾਬੂ ਆ ਸਕਦੇ ਹਨ | ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਕੇ ਇਨ੍ਹਾਂ ਨੂੰ ਇਕ ਲੋਹਾ ਪਾਈਪ, ਇਕ ਕਿਰਪਾਨ ਲੋਹਾ, ਇਕ ਦਾਤ ਲੋਹਾ, ਇਕ ਖੰਡਾ ਲੋਹਾ, ਇਕ ਲੱਕੜ ਦੇ ਬੇਸਬਾਲ ਸਮੇਤ ਕਾਬੂ ਕਰਕੇ ਇਨ੍ਹਾਂ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ 'ਜਨ ਸਿਹਤ ਅਭਿਆਨ' ਤਹਿਤ ਇਕ ਰੋਜ਼ਾ ਵਰਕਸ਼ਾਪ ਸਫ਼ਲਤਾ ਪੂਰਵਕ ਸਮਾਪਤ ਅਗਲੀ ਖ਼ਬਰ 3.22 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।