09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਲੋਟ ਵਿਖੇ ਗਿਲੇ-ਸ਼ਿਕਵੇ ਦੂਰ ਕਰਕੇ ਭਾਜਪਾ ਹੋਈ ਇਕਜੁੱਟ

ਅਜੀਤ ਡੈਸਕ 12-05-2026
ਮਲੋਟ, 11 ਮਈ (ਪਾਟਿਲ)-ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਝਾਂਬ ਗੈਸਟ ਹਾਊਸ ਮਲੋਟ ਵਿਖੇ ਹੋਈ | ਇਸ ਮੀਟਿੰਗ ਵਿਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਵਿਸ਼ੇਸ਼ ਤੌਰ 'ਤੇ ਮਲੋਟ ਪਹੁੰਚੇ ਹੋਏ ਸਨ | ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮਲੋਟ ਦੇ ਭਾਜਪਾ ਆਗੂਆਂ ਦੇ ਮਤਭੇਦ, ਗ਼ੁੱਸੇ ਗਿਲੇ ਚੱਲ ਰਹੇ ਸਨ, ਇਸ ਲਈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਿਆਲ ਸਿੰਘ ਸੋਢੀ ਨੂੰ ਮਲੋਟ ਵਿਖੇ ਭੇਜਿਆ ਅਤੇ ਆਗੂਆਂ ਦੇ ਗਿਲੇ-ਸ਼ਿਕਵੇ ਦੂਰ ਕੀਤੇ ਗਏ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਅਤੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਇਸ ਦੌਰਾਨ ਸਾਰੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਅਤੇ ਹਾਈਕਮਾਂਡ ਨੂੰ ਹੱਥ ਖੜੇ੍ਹ ਕਰਕੇ ਵਿਸ਼ਵਾਸ ਦਿਵਾਇਆ ਕਿ ਉਹ ਸਾਰੇ ਇਕਜੁੱਟ ਹਨ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਦਿਨ-ਰਾਤ ਇਕ ਕਰਕੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਭਾਰਤੀ ਜਨਤਾ ਪਰਟੀ ਮਲੋਟ ਦੇ ਆਗੂ ਤੇ ਵਰਕਰ ਇਕਜੁੱਟ ਹੋ ਕੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਹੇਠ ਨਗਰ ਕੌਂਸਲ ਚੋਣਾਂ ਵਿਚ 27 ਵਾਰਡ ਪੂਰੇ ਜੋਸ਼ ਨਾਲ ਲੜਨਗੇ ਅਤੇ ਜਿੱਤ ਹਾਸਿਲ ਕਰਕੇ ਇਸ ਵਾਰ ਨਗਰ ਕੌਂਸਲ ਮਲੋਟ 'ਚ ਕਮੇਟੀ ਭਾਜਪਾ ਦੀ ਬਣੇਗੀ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਡਾ. ਜਗਦੀਸ਼ ਸ਼ਰਮਾ, ਪੰਜਾਬ ਦੇ ਕਾਰਜਕਾਰਨੀ ਮੈਂਬਰ ਸੁਸ਼ੀਲ ਗਰੋਵਰ, ਜ਼ਿਲ੍ਹਾ ਵਾਈਸ ਪ੍ਰਧਾਨ ਸੋਮ ਕਾਲੜਾ, ਹੈਪੀ ਡਾਵਰ, ਸੀਤਾ ਰਾਮ ਖੱਟਕ, ਕੇਸ਼ਵ ਸਿਡਾਨਾ, ਅਮਨਦੀਪ ਸੰਧੂ, ਮੁਕੇਸ਼ ਜੱਗਾ, ਚੰਦਨ ਚਾਵਲਾ, ਅੰਗਰੇਜ ਸਿੰਘ ਉੜਾਂਗ, ਕਾਰਜ ਸਿੰਘ ਵਿਰਕ, ਸਰਕਲ ਪ੍ਰਧਾਨ ਸੁਸ਼ੀਲ ਜਲਹੋਤਰਾ, ਰਿਸ਼ੀਕੇਸ਼ ਪਰਵਲ ਭੋਲੀ, ਰਵਿੰਦਰ ਗਰੋਵਰ ਬਾਦਲ ਵਾਲੇ, ਰਜਨੀਸ਼ ਜੱਗਾ, ਸੰਦੀਪ ਵਰਮਾ, ਸ਼ਿੰਪੂ ਗਾਬਾ, ਗੁਲਸ਼ਨ ਸ਼ਰਮਾ, ਸੁਭਾਸ਼ ਗੁੰਬਰ, ਪ੍ਰਵੀਨ ਮਦਾਨ, ਅਸ਼ੋਕ ਜੱਗਾ, ਰਵਿੰਦਰ ਗਰੋਵਰ ਕਾਲੂ, ਰੂਪ ਲਾਲ ਸ਼ਰਮਾ, ਡਾ. ਰਜਿੰਦਰ ਬਾਂਸਲ, ਚਾਂਦ ਪ੍ਰਕਾਸ਼, ਵੇਦ ਪ੍ਰਕਾਸ਼ ਚੁਚਰਾ, ਸੁਰਿੰਦਰ ਤਰਮਾਲਾ, ਡਾ. ਮੋਹਨ ਜੀਤ ਤਨੇਜਾ, ਰਜਿੰਦਰ ਗਰਗ ਮੀਚੂ, ਅਸ਼ੋਕ ਗਾਬਾ ਬੀਟਾ, ਅਸ਼ੋਕ ਮੱਕੜ, ਅਰੁਣ ਖੁਰਾਣਾ, ਵਿੱਕੀ ਜੁਨੇਜਾ, ਪ੍ਰਧਾਨ ਵਿਜੈ ਬਜਾਜ, ਪ੍ਰਲਾਹਦ ਸਿੰਗਲਾ ਬਾਰਾ, ਧਰਮ ਚੰਦ, ਰੁਮੇਸ਼ ਰਾਣੀ ਸ਼ਰਮਾ, ਰਿਤਿਕਾ ਸੱਚਦੇਵਾ, ਓਮ ਪ੍ਰਕਾਸ਼ ਡੁਡੇਜਾ, ਅਮਨ ਮਿੱਡਾ, ਨਰੇਸ਼ ਖੱਟਕ ਸਮੇਤ ਅਨੇਕਾਂ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ 25 ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਮਰੀਜ਼ਾਂ ਨੂੰ ਦਿੱਤੀ ਵਿੱਤੀ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।