09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

25 ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ <br/>

ਅਜੀਤ ਡੈਸਕ 12-05-2026
ਮਲੋਟ, 11 ਮਈ (ਪਾਟਿਲ)-ਹਰਪ੍ਰੀਤ ਸਿੰਘ ਕੋਟਭਾਈ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਹਲਕਾ ਇੰਚਾਰਜ ਮਲੋਟ ਦੀ ਅਗਵਾਈ ਵਿਚ ਅਤੇ ਨਿਤਿਨ ਕੁਮਾਰ ਰਾਮੂ, ਵਿੱਕੀ ਬਾਂਗੜ ਤੇ ਚਰਨਜੀਤ ਕਾਲਾ ਦੀ ਪ੍ਰੇਰਨਾ ਸਦਕਾ ਮਲੋਟ ਸ਼ਹਿਰ ਦੇ 25 ਦੇ ਕਰੀਬ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ | ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਮੈਂਬਰਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਤੋਂ ਪ੍ਰੇਸ਼ਾਨ ਹੋਏ ਪਏ ਹਨ ਅਤੇ ਬੁਨਿਆਦੀ ਸਹੂਲਤਾਂ ਦੇਣ ਵਿਚ ਵੀ ਨਾਕਾਮ ਸਾਬਿਤ ਹੋਈ ਹੈ ਅਤੇ ਨਸ਼ਿਆਂ ਦਾ ਪਸਾਰ ਬਹੁਤ ਜ਼ਿਆਦਾ ਹੋ ਗਿਆ ਹੈ | ਉਨ੍ਹਾਂ ਨੂੰ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੰਜਾਬ ਦੇ ਹਾਲਾਤਾਂ ਵਿਚ ਸੁਧਾਰ ਹੋਵੇਗਾ ਅਤੇ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ 'ਤੇ ਚੜ੍ਹੇਗਾ | ਇਸ ਮੌਕੇ ਗੋਬਿੰਦ, ਦੀਪਕ ਕੁਮਾਰ, ਅਮਿਤ ਕੁਮਾਰ, ਸੁਰਿੰਦਰ ਕੁਮਾਰ, ਸੋਨੂੰ ਕੁਮਾਰ, ਅਨਿਲ ਕੁਮਾਰ, ਜੈ ਰਾਜ, ਨਤੀਸ਼, ਸਤਿਆ ਦੇਵੀ, ਆਸ਼ਾ, ਆਰਤੀ, ਕਮਲੇਸ਼, ਕਵਿਤਾ, ਸੁਖਦੇਵ ਕੁਮਾਰ, ਰਿੰਕੂ ਮਿਸਤਰੀ, ਗੰਜੂ ਕੁਮਾਰ, ਦਿਲਦਾਰ ਸਿੰਘ, ਨਾਨਕ ਚੰਦ ਆਦਿ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ | ਇਸ ਮੌਕੇ ਸੁਖਿੰਦਰ ਸਿੰਘ ਭੁੱਲਰ, ਅਸ਼ੋਕ ਬਜਾਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ), ਨਿਤਿਨ ਕੁਮਾਰ ਰਾਮੂ, ਵਿੱਕੀ ਬਾਂਗੜ, ਚਰਨਜੀਤ ਕਾਲਾ, ਬਿਸ਼ੰਬਰ ਦਾਸ ਸਾਬਕਾ ਐੱਮ.ਸੀ., ਜਸ਼ਨਦੀਪ ਸਿੰਘ ਐੱਸ.ਓ.ਆਈ., ਵਿਨੋਦ ਕੁਮਾਰ, ਵਿਜੇ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਾਇਲਸਿਸ ਦੀਆਂ ਦੋ ਮਸ਼ੀਨਾਂ ਸਪੀਕਰ ਸੰਧਵਾਂ ਨੇ ਸਿਵਲ ਹਸਪਤਾਲ ਨੂੰ ਸਮਰਪਿਤ ਕੀਤੀਆਂ ਅਗਲੀ ਖ਼ਬਰ ਮਲੋਟ ਵਿਖੇ ਗਿਲੇ-ਸ਼ਿਕਵੇ ਦੂਰ ਕਰਕੇ ਭਾਜਪਾ ਹੋਈ ਇਕਜੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।