07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ੋ੍ਰਮਣੀ ਅਕਾਲੀ ਦਲ ਨੇ ਫ਼ਰੀਦਕੋਟ 'ਚ ਉਮੀਦਵਾਰ ਐਲਾਨਣ 'ਚ ਬਾਜ਼ੀ ਮਾਰੀ

ਅਜੀਤ ਡੈਸਕ 15-05-2026
ਫ਼ਰੀਦਕੋਟ, 14 ਮਈ (ਜਸਵੰਤ ਸਿੰਘ ਪੁਰਬਾ)-26 ਮਈ 2026 ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਸਾਰੀਆਂ ਹੀ ਰਾਜਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ ਪ੍ਰੰਤੂ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਐਲਾਨਣ ਵਿਚ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ | ਸ਼ਹਿਰ ਦੇ 25 ਵਾਰਡਾਂ ਵਿਚੋਂ 23 ਵਾਰਡਾਂ ਦੇ ਉਮੀਦਵਾਰ ਐਲਾਨ ਦਿੱਤੇ ਹਨ | ਬੀਤੀ ਸ਼ਾਮ ਫ਼ਰੀਦਕੋਟ ਵਿਧਾਨ ਸਭਾ ਹਲਕਾ ਦੇ ਇੰਚਾਰਜ ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਇਨ੍ਹਾਂ ਉਮੀਦਵਾਰਾਂ ਦਾ ਆਪਣੇ ਗ੍ਰਹਿ ਵਿਖੇ ਸਨਮਾਨ ਕਰਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਚੋਣ ਮੈਦਾਨ ਵਿਚ ਉਤਾਰਿਆ | ਇਸ ਮੌਕੇ ਸ: ਰੋਮਾਣਾ ਨੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਉਹ ਉਮੀਦਵਾਰ ਐਲਾਨੇ ਹਨ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ | ਇਨ੍ਹਾਂ ਉਮੀਦਵਾਰਾਂ ਵਿਚ ਕਈ ਮੌਜੂਦਾ ਅਤੇ ਕਈ ਸਾਬਕਾ ਨਗਰ ਕੌਂਸਲਰ ਸ਼ਾਮਿਲ ਹਨ | ਐਲਾਨੇ ਕੀਤੇ ਗਏ ਉਮੀਦਵਾਰਾਂ ਵਿਚ ਵਾਰਡ ਨੰ. 1 ਤੋਂ ਮਨਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਸੰਧੂ, ਵਾਰਡ ਨੰ. 2 ਤੋਂ ਬਲਜੀਤ ਸਿੰਘ (ਐਮ.ਸੀ), ਵਾਰਡ ਨੰ. 3 ਤੋਂ ਅਵਤਾਰ ਕੌਰ (ਐਮ.ਸੀ) ਪਤਨੀ ਗੁਰਪ੍ਰੀਤ ਸਿੰਘ, ਵਾਰਡ ਨੰ: 4 ਤੋਂ ਰਘਬੀਰ ਸਿੰਘ (ਮੋਨਾ), ਵਾਰਡ ਨੰ. 5 ਤੋਂ ਰੀਨਾ (ਐਮ.ਸੀ) ਪਤਨੀ ਸੰਨੀ ਕੁਮਾਰ, ਵਾਰਡ ਨੰ. 6 ਤੋਂ ਅਸ਼ੋਕ (ਐਮ.ਸੀ), ਵਾਰਡ ਨੰ. 7 ਤੋਂ ਹਰਮਨਦੀਪ ਕੌਰ ਵੜਿੰਗ ਪਤਨੀ ਅਮਨ ਵੜਿੰਗ, ਵਾਰਡ ਨੰ. 9 ਤੋਂ ਰਾਜ ਰਾਣੀ, ਵਾਰਡ ਨੰ. 10 ਤੋਂ ਜਗਦੀਸ਼ ਸਿੰਘ ਬੱਬੀ ਭਾਉ, ਵਾਰਡ ਨੰ. 11 ਤੋਂ ਇੰਦਰਜੀਤ ਕੌਰ ਪਤਨੀ ਹਰਿਮੰਦਰ ਸਿੰਘ ਅÏਲਖ, ਵਾਰਡ ਨੰ. 12 ਤੋਂ ਵਿਕਾਸ ਕੁਮਾਰ ਵਿੱਕੀ (ਐਮ.ਸੀ), ਵਾਰਡ ਨੰ. 13 ਤੋਂ ਸ਼ਾਲੂ ਅਰੋੜਾ ਪਤਨੀ ਰਾਜਿੰਦਰ ਕੁਮਾਰ (ਸ਼ੰਟੂ), ਵਾਰਡ ਨੰ: 14 ਤੋਂ ਸੇਵਕ ਸਿੰਘ, ਵਾਰਡ ਨੰ: 15 ਤੋਂ ਜਸਵੀਰ ਕੌਰ ਪਤਨੀ ਸ਼ੇਰ ਸਿੰਘ (ਐਸ.ਸੀ.), ਵਾਰਡ ਨੰ. 16 ਤੋਂ ਰਾਜੇਸ਼ ਸ਼ਰਮਾ, ਵਾਰਡ ਨੰ. 17 ਤੋਂ ਮਨਜੀਤ ਕੌਰ (ਮਾਤਾ ਜੀ) ਲਖਵੀਰ ਸਿੰਘ ਲਾਰਾ, ਵਾਰਡ ਨੰ. 18 ਤੋਂ ਪ੍ਰਦੀਪ ਕੌਰ ਪਤਨੀ ਰਣਜੀਤ ਸਿੰਘ (ਰਿੰਕੂ), ਵਾਰਡ ਨੰ. 19 ਤੋਂ ਅਨੂਪ ਗਰੋਵਰ, ਵਾਰਡ ਨੰ. 21 ਤੋਂ ਉਮਾ ਗਰੋਵਰ ਪਤਨੀ ਸਤੀਸ਼ ਗਰੋਵਰ, ਵਾਰਡ ਨੰ. 22 ਤੋਂ ਵਿਜੈ ਛਾਬੜਾ (ਐਮ.ਸੀ), ਵਾਰਡ ਨੰ. 23 ਤੋਂ ਪਰਮਜੀਤ ਕੌਰ ਪਤਨੀ ਜਸਪਾਲ ਸਿੰਘ (ਜੱਸੀ), ਵਾਰਡ ਨੰ. 24 ਤੋਂ ਜਗਸੀਰ ਸਿੰਘ ਕਾਕਾ (ਐਮ.ਸੀ), ਵਾਰਡ ਨੰ. 25 ਤੋਂ ਰਾਕੇਸ਼ ਭਟੇਜਾ ਸ਼ਾਮਿਲ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਤੀਸ਼ ਗਰੋਵਰ, ਹਰਪ੍ਰੀਤ ਸਿੰਘ ਸੰਧੂ, ਬਬਰੀਕ ਸਿੰਘ ਬੀਕਾ ਰੋਮਾਣਾ, ਅਮਨ ਵੜਿੰਗ, ਨਰਿੰਦਰ ਸਿੰਘ ਕਾਲਾ, ਨਰਾਇਣ ਦਾਸ ਕਾਲੀ, ਕਰਨਦੀਪ ਸਿੰਘ ਸੰਧੂ, ਸਰਬਜੋਤ ਸਿੰਘ ਸਾਹਨੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ- ਸੂਰਜ ਭਰਦਵਾਜ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਦਲ ਬਦਲੂਆਂ ਦਾ ਬੋਲਬਾਲਾ ਭਾਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।