ਮਲੋਟ, 17 ਮਈ (ਪਾਟਿਲ)-ਅੱਜ ਮਲੋਟ ਸ਼ਹਿਰ ਵਿਚ ਇੰਦਰਪਾਲ ਸਿੰਘ ਪਿ੍ੰਸ ਦੀ ਪ੍ਰੇਰਨਾ ਸਦਕਾ ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਦੋ ਬਲਾਕ ਪ੍ਰਧਾਨ ਸਮੇਤ ਦੋ ਦਰਜਨ ਤੋਂ ਵੱਧ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ | ਸ਼ਾਮਿਲ ਹੋਣ ਵਾਲਿਆਂ ਵਿਚ ਪਰਮਜੀਤ ਕੌਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਪੂਜਾ ਰਾਣੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਵੀਰਪਾਲ ਕੌਰ, ਸੀਮਾ ਗਗਨੇਜਾ, ਬਲਜਿੰਦਰ ਸਿੰਘ, ਰਾਧਾ ਰਾਣੀ, ਕਮਲੇਸ਼ ਰਾਣੀ, ਡਾਕਟਰ ਦੀਪਕ ਕਥੂਰੀਆ, ਡਾਕਟਰ ਸਤੀਸ਼ ਕੁਮਾਰ, ਇੰਦਰਜੀਤ ਕੌਰ, ਮਨਜੀਤ ਸ਼ਰਮਾ, ਪਰਾਚੀ, ਜਸ਼ਨਪ੍ਰੀਤ ਕੌਰ, ਰਾਜ ਕੁਮਾਰ ਆਦਿ ਹਨ | ਇੱਥੇ ਜ਼ਿਕਰਯੋਗ ਹੈ ਕਿ ਇੰਦਰਪਾਲ ਸਿੰਘ ਪਿ੍ੰਸ ਦੇ ਧਰਮਪਤਨੀ ਬੀਬੀ ਪਿ੍ਤਪਾਲ ਕੌਰ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ | ਹਰਪ੍ਰੀਤ ਸਿੰਘ ਕੋਟਭਾਈ ਨੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਵਾਇਆ | ਇਸ ਮੌਕੇ ਸੁਖਿੰਦਰ ਸਿੰਘ ਭੁੱਲਰ, ਛਬੀਲ ਸਿੰਘ, ਪਿੰਦਰ ਕੰਗ, ਕੇਵਲ ਅਰੋੜਾ, ਬੂਟਾ ਗਿੱਲ, ਰੋਬਿਨ ਮੱਲ੍ਹਣ, ਰਾਜਿੰਦਰ ਸਿੰਘ ਜੁਗਨੂੰ, ਜਤਿੰਦਰ ਸਿੰਘ ਬਿੱਟੂ, ਬਿੱਟੂ ਚਰਾਇਆ, ਆਦਿ ਹਾਜ਼ਿਰ ਸਨ |