ਸ੍ਰੀ ਮੁਕਤਸਰ ਸਾਹਿਬ, 17 ਮਈ (ਰਣਜੀਤ ਸਿੰਘ ਢਿੱਲੋਂ)-ਇਮਪੀਰੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਤੀਜਾ 100 ਫ਼ੀਸਦੀ ਪ੍ਰਾਪਤ ਕੀਤਾ ਹੈ | ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ, ਜਿਸ ਨਾਲ ਸਕੂਲ ਵਿਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣ ਗਿਆ | ਸਕੂਲ ਦੇ ਹੋਣਹਾਰ ਵਿਦਿਆਰਥੀ ਪ੍ਰਭਨੂਰ ਕੌਰ ਬੁੱਟਰ, ਜਸ਼ਨਪ੍ਰੀਤ ਕੌਰ, ਆਰਯਨ ਸੇਤੀਆ, ਜੈਸਮੀਨ ਕੌਰ, ਗੁਨਤਾਸ ਸਿੰਘ ਬਰਾੜ, ਅਨਹਦ ਸਿੰਘ ਸਿਵੀਆ, ਪ੍ਰਭਜੋਤ ਕੌਰ, ਦੇਵਾਂਸ਼ਿਕਾ, ਗੁਰਕਮਲ ਕੌਰ ਅਤੇ ਪੁਨਰਪ੍ਰਤਾਪ ਸਿੰਘ ਨੇ ਬਹੁਤ ਹੀ ਸ਼ਾਨਦਾਰ ਅੰਕ ਹਾਸਿਲ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ | ਸਕੂਲ ਪ੍ਰਬੰਧਕ ਕੰਵਰਦੀਪ ਸਿੰਘ ਕੁਲਾਰ ਅਤੇ ਪਿ੍ੰਸੀਪਲ ਸੁਖਬੀਰ ਕੌਰ ਕੁਲਾਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਅਧਿਆਪਕਾਂ ਦੀ ਮਿਹਨਤ, ਵਿਦਿਆਰਥੀਆਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ |