ਸ੍ਰੀ ਮੁਕਤਸਰ ਸਾਹਿਬ 19 ਮਈ (ਰਣਜੀਤ ਸਿੰਘ ਢਿੱਲੋਂ)-ਇੰਪੀਰੀਅਲ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਪੜ੍ਹਾਈ ਦੇ ਖੇਤਰ ਦੇ ਨਾਲ-ਨਾਲ ਖੇਡਾਂ ਵਿਚ ਵੀ ਮੱਲ੍ਹਾਂ ਮਾਰ ਰਿਹਾ ਹੈ | ਪਿ੍ੰਸੀਪਲ ਸੁਖਬੀਰ ਕੌਰ ਕੁਲਾਰ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਸਬ ਜੂਨੀਅਰ ਕਿੱਕ ਬਾਕਸਿੰਗ ਖੇਡਾਂ ਵਿਚ ਵਿਦਿਆਰਥੀਆਂ ਨੇ ਸੂਰੀਆ ਅਕੈਡਮੀ ਵਿਖੇ ਭਾਗ ਲਿਆ | ਇੰਪੀਰੀਅਲ ਪਬਲਿਕ ਸਕੂਲ ਦੇ ਖਿਡਾਰੀਆਂ ਰਮਨਪ੍ਰੀਤ ਕੌਰ, ਰਸਮਰੀਤ ਕੌਰ, ਸਹਿਜਵੀਰ ਕੌਰ, ਹਰਪਿੰਦਰ ਕੌਰ, ਹਰਮਨਪ੍ਰੀਤ ਕੌਰ, ਸਮਰੀਨ ਕੌਰ, ਸਮਾਇਰਾ, ਸੁਖਮਨਪ੍ਰੀਤ ਕੌਰ, ਹਰਨੂਰ ਸਿੰਘ, ਨਵਰੋਜ ਸਿੰਘ, ਮਨਤਾਜ ਬਰਾੜ, ਗੁਰਨੂਰ ਬਰਾੜ, ਸਾਹਿਬ ਸਿੰਘ ਨੇ ਸੋਨ ਤਗ਼ਮਾ ਅਤੇ ਯਸ਼ਕੀਰਤ ਕੌਰ, ਨਵਜੋਤ ਕੌਰ ਨੇ ਸਿਲਵਰ ਤਗ਼ਮੇ ਸਕੂਲ ਦੀ ਝੋਲੀ ਵਿਚ ਪਾਏ | ਸਕੂਲ ਪਹੁੰਚਣ 'ਤੇ ਮੈਨੇਜਮੈਂਟ ਪ੍ਰਧਾਨ ਕੰਵਰਦੀਪ ਸਿੰਘ ਕੁਲਾਰ, ਪਿ੍ੰਸੀਪਲ ਸੁਖਬੀਰ ਕੌਰ ਕੁਲਾਰ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਵਲੋਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਉਤਸਾਹਿਤ ਕੀਤਾ |