ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵਲੋਂ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ 'ਟੈੱਨ ਟਾਪਰ' ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਪੈਟਰਨ ਡਾ. ਸੁਰਿੰਦਰ ਗਿਰਧਰ, ਸੀਨੀਅਰ ਮੈਂਬਰ ਪਿ੍ੰ. ਕੁਲਵੰਤ ਸ਼ਰਮਾ, ਪੂਨਮ ਗਿਰਧਰ ਅਤੇ ਨਰਿੰਦਰ ਕਾਕਾ ਆਦਿ ਸਮੇਤ ਹੋਰ ਕਈ ਮੈਂਬਰ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਪਿ੍ੰ. ਸ਼ਰਮਾ ਨੇ ਸਮਾਰੋਹ ਵਿਚ ਸ਼ਾਮਿਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ | ਇਸ ਉਪਰੰਤ ਚੇਅਰਮੈਨ ਰੱਖਰਾ ਨੇ ਮਿਸ਼ਨ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ | ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਕਾਰਵਾਈ ਪੂਨਮ ਗਿਰਧਰ ਨੇ ਨਿਭਾਈ | ਸਮਾਰੋਹ ਦੌਰਾਨ ਜ਼ਿਲ੍ਹੇ ਦੇ ਦਸਵੀਂ ਤੇ ਬਾਰ੍ਹਵੀਂ ਵਿਚੋਂ ਪਹਿਲੀਆਂ 10 ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦੀਆਂ ਹੋਣਹਾਰ ਵਿਦਿਆਰਥਣਾਂ ਹਰਮੀਨ ਕੌਰ, ਰਸਪਿੰਦਰ ਕੌਰ, ਸਵਰੀਤ ਕੌਰ, ਜਸਪ੍ਰੀਤ ਕੌਰ, ਅਰਮਾਨ ਸਿੰਘ, ਰਮਨਦੀਪ ਕੌਰ, ਨੂਰਪ੍ਰੀਤ ਕੌਰ ਅਤੇ ਸੁਖਦੀਪ ਕੌਰ, ਸਰਕਾਰੀ ਹਾਈ ਸਕੂਲ ਨੂਰਪੁਰ ਕਿ੍ਪਾਲਕੇ ਦੇ ਰਵਨੀਤ ਕੌਰ, ਸਹਿਜਪ੍ਰੀਤ ਕੌਰ, ਸਰਕਾਰੀ ਹਾਈ ਸਕੂਲ ਸਾਹਿਬਚੰਦ ਦੀ ਸਲੋਨੀ, ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਦੀ ਸੁਹਾਨੀ ਸੁਖੀਜਾ, ਹਰਨੂਰ ਪਬਲਿਕ ਹਾਈ ਸਕੂਲ ਵੜਿੰਗ ਦੀ ਗਗਨਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਦੀ ਅਮਨਦੀਪ ਕੌਰ, ਪਾਰੁਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਹਰਮਨ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੱਖੇਵਾਲੀ ਦੀ ਇਸ਼ਮੀਤ ਕੌਰ, ਸ.ਮ.ਸ.ਸ.ਸ. ਭਾਗਸਰ ਦੀ ਨੂਰਦੀਪ ਕੌਰ, ਸ.ਸ.ਸ.ਸ. ਸਰਾਵਾਂ ਬੋਦਲਾ ਦੀ ਭਾਰਤੀ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਦੀ ਅਰਸ਼ਪ੍ਰੀਤ ਕੌਰ ਨੂੰ ਸ਼ਾਨਦਾਰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ | ਇਸ ਤੋਂ ਇਲਾਵਾ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਲੋਂ ਚਲਾਏ ਜਾ ਰਹੇ ਸਥਾਨਕ ਦੇਸ਼ ਭਗਤ ਗਲੋਬਲ ਸਕੂਲ ਦੀਆਂ ਸੀ.ਬੀ.ਐੱਸ.ਈ. ਦੀ ਮੈਟਿ੍ਕ ਪ੍ਰੀਖਿਆ ਵਿਚੋਂ ਸਕੂਲ 'ਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਆਰਿਅਨ, ਜਸ਼ਨਦੀਪ ਤੇ ਯਸ਼ਪ੍ਰੀਤ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕਰਨ ਦੀ ਇਹ ਰਸਮ ਸ੍ਰੀ ਢੋਸੀਵਾਲ ਦੀ ਅਗਵਾਈ ਹੇਠ ਸਮੁੱਚੀ ਮਿਸ਼ਨ ਟੀਮ ਵਲੋਂ ਅਦਾ ਕੀਤੀ ਗਈ | ਸਮਾਰੋਹ ਦੌਰਾਨ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਤੋਹਫ਼ੇ ਦਿੱਤੇ ਗਏ | ਸਮਾਰੋਹ ਦੌਰਾਨ ਪਿ੍ੰ. ਦੀਪਕ ਬਾਂਸਲ, ਪਿ੍ੰ. ਅਸ਼ਵਨੀ ਕੁਮਾਰ, ਪਿ੍ੰ. ਡਾ. ਸੰਜੀਵ ਜਿੰਦਲ ਅਤੇ ਰੁਪਿੰਦਰ ਕੌਰ ਲੈਕਚਰਾਰ ਤੇ ਹੋਰਨਾਂ ਨੇ ਆਪਣੇ ਸੰਬੋਧਨ ਵਿਚ ਮਿਸ਼ਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਛੋਟੇ ਬੱਚੇ ਜ਼ਹੋਸ਼ਵਾ, ਸੀਰਤ, ਹਰਮਨ ਕੌਰ ਅਤੇ ਹੋਰਨਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਤੋਂ ਇਲਾਵਾ ਰਾਜ ਕੁਮਾਰ ਪੇਂਟਰ ਅਤੇ ਪਿ੍ੰ. ਰਣਧੀਰ ਕੁਮਾਰ ਨੇ ਵੀ ਗੀਤ ਪੇਸ਼ ਕੀਤੇ | ਇਸ ਮੌਕੇ ਹਰਨੂਰ ਪਬਲਿਕ ਹਾਈ ਸਕੂਲ ਵੜਿੰਗ ਦੀ ਐੱਮ.ਡੀ. ਨਵਜੋਤ ਕੌਰ, ਬਲਕਰਨ ਸਿੰਘ, ਜਾਨਵੀਰ ਸਿੰਘ, ਕਰਨਦੀਪ ਸਿੰਘ, ਜਗਮੀਤ ਸਿੰਘ, ਬਲਕਰਨ ਸਿੰਘ, ਗੁਰਚਰਨ ਸਿੰਘ, ਮਹਿੰਦਰਪਾਲ, ਮੇਜਰ ਸਿੰਘ, ਮਹਾਂਵੀਰ ਚੰਦ, ਅੰਜੂ, ਗੁਰਵਰਿਆਮ ਸਿੰਘ ਹੈੱਡ ਮਾਸਟਰ, ਅਸ਼ੋਕ ਕੁਮਾਰ, ਸਿਮਰਜੀਤ ਕੌਰ, ਲਖਵਿੰਦਰ ਸਿੰਘ ਅਤੇ ਅਮਨਦੀਪ ਕੌਰ ਸਮੇਤ ਵਿਦਿਆਰਥੀਆਂ ਦੇ ਮਾਪੇ ਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |