ਗਿੱਦੜਬਾਹਾ, 19 ਮਈ (ਪਰਮਜੀਤ ਸਿੰਘ ਥੇੜ੍ਹੀ)-ਪਿੰਡ ਫਕਰਸਰ ਵਿਖੇ ਬਾਬਾ ਕੱਸੀ ਵਾਲੇ ਦਾ ਤੀਜਾ ਸਾਲਾਨਾ ਮੇਲਾ ਕਰਵਾਇਆ ਗਿਆ | ਇਲਾਕੇ ਦੀਆਂ ਦੂਰੋਂ-ਦੂਰੋਂ ਆਈਆਂ ਸੰਗਤਾਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਪਿੰਡ ਫਕਰਸਰ ਦੇ ਸਹਿਯੋਗ ਨਾਲ ਸੱਭਿਆਚਾਰਕ ਮੇਲਾ ਵੀ ਕਰਵਾਇਆ ਗਿਆ | ਇਸ ਮੇਲੇ ਵਿਚ ਮਸ਼ਹੂਰ ਪੰਜਾਬੀ ਗਾਇਕ ਹਰਿੰਦਰ ਸੰਧੂ ਤੇ ਉਨ੍ਹਾਂ ਦੀ ਟੀਮ ਵਲੋਂ ਸੱਭਿਆਚਾਰਕ ਗੀਤ ਪੇਸ਼ ਕੀਤੇ ਗਏ | ਉਨ੍ਹਾਂ ਤੋਂ ਪਹਿਲਾਂ ਗਾਇਕ ਗੁਰਵੀਰ ਸਿੱਧੂ ਨੇ ਵੀ ਸੱਭਿਆਚਾਰਕ ਗੀਤ ਪੇਸ਼ ਕੀਤੇ | ਇਸ ਮੌਕੇ ਮੁੱਖ ਪ੍ਰਬੰਧਕ ਜਸਵਿੰਦਰ ਸਿੰਘ ਜੱਸਾ, ਪ੍ਰਧਾਨ ਇਕਬਾਲ ਸਿੰਘ, 'ਅਜੀਤ' ਦੇ ਕੈਨੇਡਾ ਤੋਂ ਰਿਪੋਰਟਰ ਦਰਸ਼ਨ ਸਿੰਘ ਜਟਾਣਾ, ਮਹਿੰਦਰਪਾਲ ਸਿੰਘ ਡੀ.ਐੱਸ.ਪੀ. ਸੀ.ਬੀ.ਆਈ., ਮਨਪ੍ਰੀਤ ਸਿੰਘ ਢਿੱਲੋਂ ਮਨੀ ਸਰਪੰਚ ਫਕਰਸਰ, ਗਾਇਕ ਸੇਗਾ ਵਾਰਸ, ਮਲਕੀਤ ਸਿੰਘ ਖ਼ਾਲਸਾ, ਅਭੀਜੀਤ ਸਿੰਘ, ਲੱਖੀ ਬਰਾੜ, ਰਵਿੰਦਰ ਸਿੰਘ ਢਿੱਲੋਂ, ਕਾਕੂ ਬਰਾੜ, ਤਰਸੇਮ ਸਿੰਘ, ਬਲਵੀਰ ਸਿੰਘ ਭੁੱਲਰ, ਜੱਗਾ ਸਿੰਘ, ਗਾਇਕ ਰਾਜੂ ਕਿੰਗਰਾ ਆਦਿ ਹਾਜ਼ਰ ਸਨ |