ਮੂਣਕ, 4 ਜੁਲਾਈ (ਵਰਿੰਦਰ ਭਾਰਦਵਾਜ) - ਜ਼ੋਰਦਾਰ ਹਨੇਰੀ ਝੱਖੜ ਕਾਰਣ ਖੰਬੇ ਅਤੇ ਤਾਰਾਂ ਟੁੱਟਣ ਨਾਲ ਮੂਣਕ ਸ਼ਹਿਰ ਸਮੇਤ ਬਿਜਲੀ ਦੇ 24 ਘੰਟੇ ਵਾਲੇ 13 ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਰ ਕੇ ਬਿਜਲੀ ਬੰਦ ਹੋ ਗਈ ਹੈ, ਜਿਸ ਦੀ ਮੁਰੰਮਤ ਲਈ ਬਿਜਲੀ ਵਿਭਾਗ ਦੇ ਐਸ. ਡੀ. ਓ. ਜੋਧਾ ਰਾਮ ਸਮੇਤ ਜੇ.ਈ. ਤੇ ਮੁਲਾਜ਼ਮਾਂ ਦੀ ਟੀਮ ਵਲੋਂ ਲਾਈਨਾਂ ਨੂੰ ਮੁੜ ਖੜੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਅਨਾਜ ਮੰਡੀ ਕੋਲ ਦਰਖਤ ਡਿੱਗਣ ਨਾਲ ਤਾਰਾਂ ਤੇ ਖੰਬੇ ਟੁੱਟਣ ਮੂਣਕ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ, ਇਸ ਤੋਂ ਇਲਾਵਾ 70 ਖੰਬੇ ਟੁੱਟਣ ਨਾਲ 24 ਘੰਟੇ ਸਪਲਾਈ ਵਾਲੇ 13 ਫੀਡਰ ਪ੍ਰਭਾਵਿਤ ਹੋਣ ਨਾਲ ਬਿਜਲੀ ਸਪਲਾਈ ਬੰਦ ਹੋ ਗਈ ਹੈ, ਜਿਸ ਨੂੰ ਮੁੜ ਬਹਾਲ ਕਰਨ ਲਈ ਕਈ ਘੰਟੇ ਦਾ ਸਮਾਂ ਲੱਗੇਗਾ | ਇਸ ਤੋਂ ਇਲਾਵਾ ਬਿਜਲੀ ਗਰਿੱਡ ਮੂਣਕ ਅਧੀਨ ਆਉਂਦੇ ਫੀਡਰ ਕੜੈਲ, ਪਾਪੜਾਂ, ਬੱਲਰਾਂ ਸਮੇਤ ਕਰੀਬ 13 ਫੀਡਰਾਂ ਦੀਆਂ ਤਾਰਾਂ ਤੇ ਦਰਖਤ ਡਿੱਗਣ ਨਾਲ ਖੰਬੇ ਟੁੱਟਣ ਕਾਰਣ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਐਸ.ਡੀ. ਓ. ਜੋਧਾ ਰਾਮ ਨੇ ਦੱਸਿਆ ਮੂਣਕ ਸ਼ਹਿਰ ਸਮੇਤ 13 ਫੀਡਰਾਂ ਦੇ ਕਰੀਬ 70 ਖੰਬੇ ਟੁੱਟ ਗਏ ਹਨ | ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਖੰਬੇ ਤੇ ਤਾਰਾਂ ਅਤੇ ਹੋਰ ਲੋੜੀਂਦਾ ਸਾਮਾਨ ਸਟੋਰ 'ਚੋਂ ਮੰਗਵਾ ਲਿਆ ਗਿਆ ਹੈ, ਸ਼ਹਿਰ ਦੀ ਬਿਜਲੀ ਸਪਲਾਈ ਕੂੱਝ ਘੰਟਿਆਂ 'ਚ ਚਾਲੂ ਕਰ ਦਿੱਤੀ ਜਾਵੇਗੀ | ਬਾਕੀ ਰਹਿੰਦੇ 24 ਘੰਟੇ ਅਤੇ ਖੇਤੀਬਾੜੀ ਫੀਡਰਾਂ ਦੀ ਬਿਜਲੀ ਸਪਲਾਈ ਵੀ ਜਲਦੀ ਹੀ ਚਾਲੂ ਕਰ ਦਿੱਤੀ ਜਾਵੇਗੀ |
ਜ਼ੋਰਦਾਰ ਹਨੇਰੀ ਝੱਖੜ ਕਾਰਨ ਖੰਬੇ ਟੁੱਟੇ ਸ਼ਹਿਰ ਸਮੇਤ ਕਈ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ
ਅਜੀਤ ਡੈਸਕ
05-06-2026