25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਗਿਣਾਈਆਂ ਪੁਲਿਸ ਦੀਆਂ ਉਪਲੱਬਧੀਆਂ

ਅਜੀਤ ਡੈਸਕ 05-06-2026

ਸੰਗਰੂਰ, 4 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਸੰਗਰੂਰ ਪੁਲਿਸ ਵੱਲੋਂ ਲੰਘੇ 6 ਮਹੀਨਿਆਂ ਦੌਰਾਨ ਨਸ਼ਿਆਂ ਦੀ ਰੋਕਥਾਮ ਲਈ ਵੱਡੀਆਂ ਮੱਲਾਂ ਮਾਰੀਆਂ ਹਨ | ਅੱਜ ਸਥਾਨਕ ਪੁਲਿਸ ਲਾਇਨ ਵਿਖੇ ਪੈੱ੍ਰਸ ਵਾਰਤਾ ਨੂੰ ਸੰਬੋਧਨ ਕਰਦਿਆਂ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਸੰਗਰੂਰ ਪੁਲਿਸ ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਜ਼ਿਲੇ੍ਹ ਅੰਦਰ ਅਮਨ ਅਤੇ ਕਾਨੂੰਨ ਦਾ ਰਾਜ ਸਥਾਪਤ ਰੱਖਣ ਲਈ ਹਰ ਸਮੇਂ ਕਾਰਜਸ਼ੀਲ ਹੈ | ਉਨ੍ਹਾਂ ਦੱਸਿਆ ਕਿ ਲੰਘੇ 6 ਮਹੀਨਿਆਂ ਦੌਰਾਨ ਸੰਗਰੂਰ ਪੁਲਿਸ ਨੇ ਡਰੱਗ ਦੇ 440 ਮੁਕੱਦਮੇ ਦਰਜ ਕਰ ਕੇ 652 ਦੋਸ਼ੀਆਂ ਨੂੰ ਕਾਬੂ ਕਰਦਿਆਂ 3 ਕਿੱਲੋਂ 787 ਗ੍ਰਾਮ ਹੈਰੋਇਨ, 265 ਗ੍ਰਾਮ ਅਫ਼ੀਮ, 459 ਕਿੱਲੋਂ 100 ਗ੍ਰਾਮ ਭੁੱਕੀ, 267 ਗ੍ਰਾਮ ਚਰਸ, 6 ਕਿੱਲੋਂ 513 ਗ੍ਰਾਮ ਸੂਲਫਾ, 20 ਗ੍ਰਾਮ ਨਸ਼ੀਲਾ ਪਾਊਡਰ, 31080 ਨਸ਼ੀਲਿਆਂ ਗੋਲੀਆਂ, 5 ਨਸ਼ੀਲਿਆਂ ਸ਼ੀਸ਼ੀਆਂ, 302 ਨਸ਼ੀਲੇ ਟੀਕੇ ਅਤੇ 21 ਕਿੱਲੋਂ 60 ਗ੍ਰਾਮ ਹਰੇ ਪੌਦੇ ਪੋਸਤ ਬਰਾਮਦ ਕਰਵਾਏ ਗਏ | ਡਾ. ਗਰੇਵਾਲ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਐਨ.ਡੀ.ਪੀ.ਐਸ. ਐਕਟ ਦੇ 6 ਤਸਕਰਾਂ ਦੀ ਢਾਈ ਕਰੋੜ ਰੁਪਏ ਤੋਂ ਵਧੇਰੇ ਦੀ ਜਾਇਦਾਦ ਫਰੀਜ ਕਰਵਾਈ ਗਈ ਅਤੇ 4 ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰ ਕੇ ਬਣਾਈ ਨਜਾਇਜ਼ ਉਸਾਰੀਆਂ ਬੁਲਡੋਜ਼ਰ ਚਲਾ ਕੇ ਢਾਹ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐਸ. ਦੇ 134 ਮੁਕੱਦਮਿਆਂ ਵਿੱਚ 9 ਕਿੱਲੋਂ 567 ਗ੍ਰਾਮ ਹੈਰੋਇਨ, 1867 ਕਿੱਲੋਂ 225 ਗ੍ਰਾਮ ਭੁੱਕੀ ਚੂਰਾ ਪੋਸਤ, 7 ਕਿੱਲੋਂ 381 ਗ੍ਰਾਮ ਗਾਂਜਾ, 280 ਗ੍ਰਾਮ ਨਸ਼ੀਲਾ ਪਾਊਡਰ, 100 ਗ੍ਰਾਮ ਚਰਸ, 13 ਨਸ਼ੀਲਿਆਂ ਸ਼ੀਸ਼ੀਆਂ, 32 ਕਿੱਲੋਂ 280 ਗ੍ਰਾਮ ਹਰੇ ਪੌਦੇ ਪੋਸਤ ਅਤੇ 11390 ਨਸ਼ੀਲਿਆਂ ਗੋਲੀਆਂ ਤਲਫ ਕਰਵਾਇਆ ਗਈਆਂ | ਨਸ਼ਿਆਂ ਦਾ ਸੇਵਨ ਕਰਨ ਵਾਲੇ 762 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ ਨਸ਼ਿਆਂ ਦੀ ਰੋਕਥਾਮ ਲਈ 886 ਜਾਗਰੂਕਤਾ ਸੈਮੀਨਾਰ ਅਤੇ ਮੀਟਿੰਗਾਂ ਕੀਤੀਆਂ ਗਈਆਂ | ਐਸ.ਐਸ.ਪੀ. ਨੇ ਦੱਸਿਆ ਕਿ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ 153 ਮੁਕੱਦਮੇ ਦਰਜ ਕਰ ਕੇ 167 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ 2336 ਲੀਟਰ ਸ਼ਰਾਬ ਠੇਕਾ ਦੇਸੀ, 436.250 ਲੀਟਰ ਸ਼ਰਾਬ ਨਾਜਾਇਜ਼, 476.250 ਲੀਟਰ ਸ਼ਰਾਬ ਅੰਗਰੇਜ਼ੀ, 3 ਲੀਟਰ ਬੀਅਰ ਅਤੇ 3477 ਲੀਟਰ ਲਾਹਣ ਬਰਾਮਦ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰ ਕੇ ਉਨ੍ਹਾਂ ਪਾਸੋਂ 11 ਪਿਸਤੌਲ ਅਤੇ 17 ਕਾਰਤੂਸ ਬਰਾਮਦ ਕਰਵਾਏ ਗਏ | ਜੂਆ ਐਕਟ ਤਹਿਤ 21 ਮੁਕੱਦਮੇ ਦਰਜ ਕਰ ਕੇ 67 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 8 ਲੱਖ 84 ਹਾਜ਼ਰ 520 ਰੁਪਏ ਬਰਾਮਦ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਇਸ ਵਕਫ਼ੇ ਦੌਰਾਨ 5 ਅੰਨੇ੍ਹ ਕਤਲ ਕੇਸ ਟਰੇਸ ਕੀਤੇ ਗਏ ਅਤੇ 31 ਚੋਰੀਸ਼ੁਦਾ ਵਾਹਨ ਦੀ ਬਰਾਮਦ ਕਰਵਾਏ ਗਏ | ਡਾ. ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ 4689 ਦਰਖਾਸਤਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ 64 ਭਗੌੜਿਆਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਸਾਈਬਰ ਠੱਗੀ ਦੇ ਸਬੰਧੀ ਵਿੱਚ 513 ਦਰਖਾਸਤਾਂ ਦਾ ਨਿਪਟਾਰਾ ਕਰ ਕੇ ਕਰੀਬ ਡੇਢ ਕਰੋੜ ਰੁਪਏ ਬਰਾਮਦ ਕਰਵਾਏ ਗਏ | ਆਮ ਲੋਕਾਂ ਗੁੰਮ ਹੋਏ 396 ਮੋਬਾਈਲ ਫ਼ੋਨ ਲੱਭ ਕੇ ਲੋਕਾਂ ਦੇ ਹਵਾਲੇ ਕੀਤੇ ਗਏ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਕਰਵਾਈਆਂ ਕਰਨ ਦੇ ਨਾਲ-ਨਾਲ ਜ਼ਿਲੇ੍ਹ ਅੰਦਰ ਵਧੀਆ ਕਾਰਗੁਜ਼ਾਰੀ ਦੇ ਸਬੰਧ ਵਿੱਚ ਗਜਟਿਡ ਅਫ਼ਸਰਾਂ ਨੂੰ 77 ਪ੍ਰਸੰਸਾ ਪੱਤਰ ਅਤੇ ਜ਼ਿਲੇ੍ਹ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ 119 ਡੀ.ਜੀ.ਪੀ. ਕਮਾਡੇਸ਼ਨ ਡਿਸਕਾਂ ਅਤੇ 2384 ਪ੍ਰਸੰਸਾ ਪੱਤਰਾਂ ਦੇ ਨਾਲ-ਨਾਲ ਕਰੀਬ 3 ਲੱਖ ਰੁਪਏ ਦੇ ਨਕਦ ਇਨਾਮ ਪ੍ਰਦਾਨ ਕਰਵਾਏ ਗਏ | ਇਸ ਮੌਕੇ ਐਸ.ਪੀ.(ਡੀ) ਦਵਿੰਦਰ ਅੱਤਰੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਤੇਜ਼ ਹਨੇਰੀ ਮਗਰੋਂ ਆਈ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ <br/> ਅਗਲੀ ਖ਼ਬਰ ਜ਼ੋਰਦਾਰ ਹਨੇਰੀ ਝੱਖੜ ਕਾਰਨ ਖੰਬੇ ਟੁੱਟੇ ਸ਼ਹਿਰ ਸਮੇਤ ਕਈ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।