ਕੋਟਕਪੂਰਾ, 4 ਜੂਨ (ਮੋਹਰ ਸਿੰਘ ਗਿੱਲ)-ਪੀ.ਐਸ.ਪੀ.ਸੀ.ਐਲ. ਵਿਚ ਪੰਜਾਬ ਦੇ ਵੱਖ-ਵੱਖ ਦਫ਼ਤਰਾਂ ਵਿਚ ਪਿਛਲੇ ਕਰੀਬ 15/16 ਸਾਲਾਂ ਤੋਂ ਕੰਟਰੈਕਟ 'ਤੇ ਕੰਮ ਕਰ ਰਹੇ ਮੀਟਰ ਰੀਡਰ, ਖ਼ਜ਼ਾਨਚੀ ਅਤੇ ਬਿੱਲ ਵੰਡਣ ਵਾਲੇ ਜਿਨ੍ਹਾਂ ਨੂੰ ਪਿਛਲੇ ਸਾਲ ਮਹਿਕਮੇ ਵਲੋਂ ਕੰਟੀਜੈਂਟ ਨਿਯੁਕਤ ਕੀਤਾ ਗਿਆ ਸੀ | ਇਸ ਸਬੰਧੀ ਕੋਟਕਪੂਰਾ ਵਿਖੇ ਸਮੂਹ ਕੰਟੀਜੈਂਟਾਂ ਵਲੋਂ ਰਵਿੰਦਰ ਕਪੂਰ ਰੋਮੀ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੰਟੀਜੈਂਟ ਵਰਕਰਜ਼ ਯੂਨੀਅਨ ਪੰਜਾਬ (ਪਾਵਰ ਅਤੇ ਸੰਚਾਰ ਨਿਯਮ) ਦੇ ਸੂਬਾ ਪ੍ਰਧਾਨ ਪ੍ਰਦੀਪ ਸਿੰਘ ਸਿੱਧੂ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਹੇਠ 9 ਜੂਨ ਦੇ ਧਰਨੇ ਸਬੰਧੀ ਜੋ ਹੈਡ ਆਫਿਸ ਪਟਿਆਲਾ ਵਿਖੇ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਇਕੱਠੇ ਕਰਕੇ ਮੰਗਾਂ ਦਾ ਹੱਲ ਕਰਵਾਉਣ ਲਈ ਧਰਨਾ ਦਿੱਤਾ ਜਾ ਰਿਹਾ ਹੈ | ਇਸ ਵਿਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ | ਮੀਟਿੰਗ ਨੂੰ ਸੰਬੋਧਨ ਕਰਦੇ ਮਨਪ੍ਰੀਤ ਸਿੰਘ ਕੰਟੀਜੈਂਟ ਨੇ ਕਿਹਾ ਕਿ ਵਰਕਰਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿਉਂ ਜੋ 15/16 ਸਾਲਾਂ ਤੋਂ ਵਰਕਰ ਨਿਗੁੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ | ਮੈਨੇਜਮੈਂਟ ਨੇ ਪਹਿਲਾਂ 2018 ਵਿਚ ਡੀ.ਸੀ. ਰੇਟ ਅਧੀਨ ਲਿਆਂਦਾ ਗਿਆ ਸੀ | ਇਨ੍ਹਾਂ ਵਰਕਰਾਂ ਨੂੰ ਕੰਟੀਜੈਂਟ ਬਣਾਉਣ ਉਪਰੰਤ ਉਜਰਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ | ਕੰਮ ਵੱਧ ਅਤੇ ਤਨਖਾਹ ਘੱਟ ਦਿੱਤੀ ਜਾ ਰਹੀ ਹੈ | ਆਗੂਆਂ ਨੇ ਮੰਗ ਕੀਤੀ ਕਿ ਸਾਲ 2018 ਤੋਂ ਸਰਵਿਸ ਨੂੰ ਮੌਜੂਦਾ ਸਰਵਿਸ ਵਿਚ ਐਡ ਕੀਤਾ ਜਾਵੇ ਅਤੇ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ | ਇਸ ਮੌਕੇ ਸੁਨੀਲ ਕੁਮਾਰ, ਹਰੀਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |