22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਿਲਵਰ ਓਕਸ ਸਕੂਲ ਵਿਖੇ ਸਮਰ ਕੈਂਪ <br/>

ਅਜੀਤ ਡੈਸਕ 05-06-2026
ਗਿੱਦੜਬਾਹਾ, 4 ਜੂਨ (ਸ਼ਿਵਰਾਜ ਸਿੰਘ ਬਰਾੜ)-ਸਿਲਵਰ ਓਕਸ ਸਕੁਲ ਗਿੱਦੜਬਾਹਾ ਵਿਖੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪਹਿਲਾ ਸਮਰ ਕੈਂਪ ਲਗਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਕਮਲਦੀਪ ਗਰਗ, ਪਿੰ੍ਰਸੀਪਲ ਮਨਮਹਿਕ ਸਿੱਧੂ ਅਤੇ ਸਮੂਹ ਸਟਾਫ਼ ਵਲੋਂ ਡਾਇਰੈਕਟਰ ਬਰਨਿਦਰਪਾਲ ਕੌਰ ਸੇਖੋਂ ਤੇ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਨਵਦੀਪ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਪ੍ਰਧਾਨ ਕਮਲਦੀਪ ਗਰਗ ਨੇ ਦੱਸਿਆ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਬੱਚਿਆਂ ਨੂੰ ਉਚ ਸਿੱਖਿਆ ਦੇ ਨਾਲ-ਨਾਲ ਰਚਨਾਤਮਿਕ, ਸਰੀਰਕ, ਮਾਨਸਿਕ ਤੇ ਸਮਾਜਿਕ ਯੋਗਤਾਵਾਂ ਨੂੰ ਨਿਖਾਰਨ ਦੀ ਜ਼ਰੂਰਤ ਹੈ | ਨਵਦੀਪ ਸਿੰਘ ਸੰਧੂ ਨੇ ਕਿਹਾ ਕਿ ਕੈਂਪ ਦੌਰਾਨ ਬੱਚਿਆਂ ਨੂੰ ਡਾਂਸ, ਸੰਗੀਤ, ਯੋਗਾ, ਖੇਡਾਂ, ਪੇਂਟਿੰਗ, ਰਚਨਾਤਮਿਕ ਲਿਖਤ, ਭਾਸ਼ਣ, ਪ੍ਰਸਨੈਲਿਟੀ ਡਿਵੈਲਪਮੈਂਟ ਤੋਂ ਇਲਾਵਾ ਹੋਰ ਵੀ ਅਨੇਕਾਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਪਿ੍ੰਸੀਪਲ ਮਨਮਹਿਕ ਸਿੱਧੂ ਨੇ ਕਿਹਾ ਕਿ ਕੈਂਪ ਦੌਰਾਨ ਬੱਚਿਆਂ ਨੂੰ ਮਨੋਰੰਜਨ ਅਤੇ ਨਵੀਆਂ ਕਲਾਵਾਂ ਸਿੱਖਣ ਦਾ ਮੌਕਾ ਮਿਲਦਾ ਹੈ | ਉਨ੍ਹਾਂ ਦੱਸਿਆ ਕਿ ਕੈਂਪ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਦੇ ਤਜ਼ਰਬੇਕਾਰ ਸਟਾਫ਼ ਦਾ ਵੱਡਾ ਯੋਗਦਾਨ ਹੈ |

ਪਿਛਲੀ ਖ਼ਬਰ ਸਰਕਾਰੀ ਸਕੂਲ ਨੂਰਪੁਰ ਕਿ੍ਪਾਲਕੇ ਦੀ ਵਿਦਿਆਰਥਣ ਦਾ ਮੁੱਖ ਮੰਤਰੀ ਵਲੋਂ ਸਨਮਾਨ ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।