22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਰਕਾਰੀ ਸਕੂਲ ਨੂਰਪੁਰ ਕਿ੍ਪਾਲਕੇ ਦੀ ਵਿਦਿਆਰਥਣ ਦਾ ਮੁੱਖ ਮੰਤਰੀ ਵਲੋਂ ਸਨਮਾਨ

ਅਜੀਤ ਡੈਸਕ 05-06-2026
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਹਾਈ ਸਕੂਲ ਨੂਰਪੁਰ ਕਿ੍ਪਾਲਕੇ ਦੀ ਵਿਦਿਆਰਥਣ ਰਵਨੀਤ ਕੌਰ ਪਿੰਡ ਖੱਪਿਆਂਵਾਲੀ ਦੀ ਮਿਹਨਤ ਤੇ ਲਗਨ ਰੰਗ ਲਿਆਈ ਹੈ | ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਸਨਮਾਨਿਤ ਹੋਣ ਉਪਰੰਤ ਇਸ ਵਿਦਿਆਰਥਣ ਨੇ ਆਪਣੀ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਸਕੂਲ ਮੁਖੀ ਕਮਲਜੀਤ ਕੌਰ, ਆਪਣੇ ਸਾਰੇ ਅਧਿਆਪਕਾਂ ਤੇ ਮਾਪਿਆਂ ਸਿਰ ਬੰਨਿ੍ਹਆ | ਇਸ ਵਿਦਿਆਰਥਣ ਨਾਲ ਸਨਮਾਨ ਸਮਾਰੋਹ ਦਾ ਹਿੱਸਾ ਬਣੇ ਸਾਇੰਸ ਅਧਿਆਪਕ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਰਵਨੀਤ ਕੌਰ ਨੇ 96.92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚ ਦੂਜਾ ਸਥਾਨ ਅਤੇ ਸਹਿਜਪ੍ਰੀਤ ਕੌਰ ਨੇ 95.38 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ 9ਵਾਂ ਸਥਾਨ ਹਾਸਿਲ ਕੀਤਾ | ਸਕੂਲ ਦੇ ਮੈਥ ਮਾਸਟਰ ਰਾਜੇਸ਼ ਬਾਂਸਲ ਨੇ ਦੱਸਿਆ ਕਿ ਰਵਨੀਤ ਕੌਰ ਨੇ ਗਣਿਤ ਤੇ ਸਮਾਜਿਕ ਵਿਗਿਆਨ ਵਿਸ਼ੇ ਵਿਚੋਂ ਸੌ ਪ੍ਰਤੀਸ਼ਤ ਅਤੇ ਵਿਗਿਆਨ ਵਿਚੋਂ 99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ | ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਤੇ ਇਸ ਸਕੂਲ ਦੇ ਸਮਾਜਿਕ ਵਿਗਿਆਨ ਅਧਿਆਪਕ ਲਖਵੀਰ ਸਿੰਘ ਹਰੀਕੇ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਨੇ ਇਤਿਹਾਸ ਸਿਰਜਦੇ ਹੋਏ ਮੁੱਖ ਵਿਸ਼ਿਆਂ ਵਿਚ 95 ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ | ਉਨ੍ਹਾਂ ਕਿਹਾ ਕਿ ਸਧਾਰਨ ਤੇ ਕਿਰਤੀ ਘਰਾਂ ਦੇ ਵਿਚ ਹੋਣਹਾਰ ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੀ ਯੋਗ ਅਗਵਾਈ ਵਿਸ਼ੇਸ਼ ਰੰਗ ਲਿਆਈ ਹੈ | ਵਰਨਣਯੋਗ ਹੈ ਕਿ ਰਵਨੀਤ ਕੌਰ ਦੇ ਮਾਪੇ ਸਾਧਾਰਨ ਕਿਸਾਨੀ ਨਾਲ ਸੰਬੰਧਿਤ ਹਨ ਅਤੇ ਸਹਿਜਪ੍ਰੀਤ ਕੌਰ ਦੇ ਮਾਪਿਆਂ ਦੀ ਪਿੰਡ ਵਿਚ ਹੀ ਸਧਾਰਨ ਜਿਹੀ ਵਰਕਸ਼ਾਪ ਹੈ | ਉਨ੍ਹਾਂ ਦੱਸਿਆ ਕਿ ਰਵਨੀਤ ਕੌਰ ਤੇ ਸਹਿਜਪ੍ਰੀਤ ਕੌਰ ਭਵਿੱਖ ਵਿਚ ਡਾਕਟਰ ਬਣਨ ਦਾ ਸੁਪਨਾ ਵੇਖਦੀਆਂ ਹਨ | ਅਧਿਆਪਕਾ ਰਮਨਿੰਦਰ ਕੌਰ, ਡਿੰਪਲ ਰਾਣੀ, ਕੁਲਜੀਤ ਕੌਰ ਰਿਪਨ ਚੋਪੜਾ ਅਤੇ ਜਤਿੰਦਰ ਕੁਮਾਰ ਨੇ ਭਵਿੱਖ ਵਿਚ ਵੀ ਚੰਗੇ ਨਤੀਜੇ ਦੇਣ ਦਾ ਅਹਿਦ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਤੀਜੇ ਦਿਨ ਵੀ ਹੜਤਾਲ ਕਰਕੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸਿਲਵਰ ਓਕਸ ਸਕੂਲ ਵਿਖੇ ਸਮਰ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।