22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਵਿਦਿਆਰਥੀਆਂ ਨੇ ਵਿਦਿਅਕ ਫੇਰਾ ਲਗਾਇਆ <br/>

ਅਜੀਤ ਡੈਸਕ 05-06-2026
ਲੰਬੀ, 4 ਜੂਨ (ਮੇਵਾ ਸਿੰਘ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਪਰਦੀਪ ਕੌਰ ਸੰਦੂ ਦੀ ਅਗਵਾਈ ਵਿਚ ਵੱਖ-ਵੱਖ ਸਥਾਨਾਂ ਦਾ ਵਿਦਿਅਕ ਟੂਰ ਲਗਾਇਆ | ਇਸ ਵਿਦਿਅਕ ਟੁੂਰ ਵਿਚ 6ਵੀਂ ਤੋਂ 12 ਕਲਾਸ ਦੇ ਸਮੂਹ ਵਿਦਿਆਰਥੀਆਂ ਨੇ ਉਤਸਾਹਪੂਰਵਕ ਹਿੱਸਾ ਲਿਆ | ਸਕੂਲ ਦੀ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਸੰਦੂ ਅਤੇ ਸਟਾਫ਼ ਮੈਂਬਰ ਇਸ ਵਿਦਿਅਕ ਟੂਰ ਸਮੇਂ ਵਿਦਿਆਰਥੀਆਂ ਦੇ ਨਾਲ ਸਨ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਪਰਦੀਪ ਕੌਰ ਸੰਦੂ ਨੇ ਦੱਸਿਆ ਕਿ ਵਿਦਿਅਕ ਟੂਰ ਦੌਰਾਨ ਸਭ ਤੋਂ ਪਹਿਲਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸਮੂਹ ਵਿਦਿਆਰਥੀ ਤੇ ਸਕੂਲ ਦਾ ਸਾਰਾ ਸਟਾਫ਼ ਨਤਮਸਤਕ ਹੋਏ | ਇਸ ਤੋਂ ਬਾਅਦ ਫਨਲੈਂਡ ਵਾਟਰ ਪਾਰਕ ਤਲਵੰਡੀ ਭਾਈ ਪਹੁੰਚ ਕੇ ਬੱਚਿਆਂ ਨੇ ਝੂਲਿਆਂ ਦਾ ਆਨੰਦ ਮਾਣਿਆ ਅਤੇ ਫ਼ਿਲਮ ਦੇਖੀ | ਇਸ ਦੌਰਾਨ ਸਕੂਲ ਦੀ ਐਜੂਕੇਸ਼ਨ ਕਮੇਟੀ ਦੇ ਚੇਅਰਮੇਨ ਪ੍ਰਤਾਪ ਸਿੰਘ ਸੰਦੂ ਨੇ ਬੱਚਿਆਂ ਨੂੰ ਉਚ ਵਿਦਿਆ ਪ੍ਰਾਪਤ ਕਰਕੇ ਆਈ.ਏ.ਐੱਸ., ਆਈ.ਪੀ.ਐੱਸ. ਕਰਕੇ ਸੀਨੀਅਰ ਅਫ਼ਸਰ, ਡਾਕਟਰ, ਜੱਜ, ਇੰਜੀਨੀਅਰ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਅਕ ਟੂਰ ਨਾਲ ਗਏ ਸਕੂਲ ਸਟਾਫ਼ ਵਿਚ ਪਲਵਿੰਦਰ ਕੌਰ, ਰਜਵੰਤ ਕੌਰ ਤੇ ਹਰਫੂਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੜਕਾਂ 'ਤੇ ਪਏ ਮੋਟੇ ਪੱਥਰ ਕਾਰਨ ਦਰਜਨਾਂ ਪਿੰਡਾਂ ਦੇ ਵਾਸੀ ਤੇ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਤੀਜੇ ਦਿਨ ਵੀ ਹੜਤਾਲ ਕਰਕੇ ਕੀਤਾ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।