22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੰਜਾਬ ਨੰਬਰਦਾਰ ਐਸੋਸੀਏਸ਼ਨ ਨੇ ਮੰਗਾਂ ਸੰਬੰਧੀ ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 05-06-2026
ਮਲੋਟ, 4 ਜੂਨ (ਪਾਟਿਲ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ ਗਰੁੱਪ) ਤਹਿਸੀਲ ਮਲੋਟ ਦੀ ਮੀਟਿੰਗ ਤਹਿਸੀਲ ਪ੍ਰਧਾਨ ਦੀ ਦਰਸ਼ਨ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਨੰਬਰਦਾਰ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਤੋਂ ਨੰਬਰਦਾਰਾਂ ਨੂੰ ਕੁਝ ਪਟਵਾਰੀਆਂ ਦੇ ਸਹਾਇਕਾਂ ਵਲੋਂ ਸਹਿਯੋਗ ਨਾ ਦੇਣ ਬਾਰੇ ਵੀ ਵਿਚਾਰ ਕੀਤਾ ਗਿਆ | ਇਸ ਸੰਬੰਧੀ ਐੱਸ.ਡੀ.ਐੱਮ. ਪੰਕਜ ਕੁਮਾਰ ਮਲੋਟ ਨੂੰ ਮਿਲ ਕੇ ਮੰਗ ਪੱਤਰ ਵੀ ਸੌਂਪਿਆ ਗਿਆ | ਐੱਸ.ਡੀ.ਐੱਮ. ਪੰਕਜ ਕੁਮਾਰ ਨੇ ਇਸ ਮੁਸ਼ਕਿਲ ਨੂੰ ਜਲਦੀ ਹੱਲ ਕਰਨ ਬਾਰੇ ਭਰੋਸਾ ਦਿੱਤਾ | ਇਸ ਮੌਕੇ ਤੇਜਿੰਦਰ ਸਿੰਘ ਜਨਰਲ ਸਕੱਤਰ, ਪਵਨ ਨੰਬਰਦਾਰ ਪ੍ਰੈੱਸ ਸਕੱਤਰ, ਬਲਰਾਜ ਸਿੰਘ ਜੰਡਵਾਲਾ, ਭੁਪਿੰਦਰ ਸਿੰਘ, ਜਗਸੀਰ ਸਿੰਘ, ਪਿੰਡ ਮਲੋਟ ਬਲਜਿੰਦਰ ਰਾਮ, ਲਖਵੀਰ ਸਿੰਘ ਭੁਲੇਰੀਆਂ, ਬਲਰਾਜ ਸਿੰਘ ਸ਼ੇਰਗੜ੍ਹ, ਗਿਆਨ ਸਿੰਘ, ਜਗਮੀਤ ਸਿੰਘ ਗੁਰੂਸਰ ਜੋਧਾ, ਗੁਰਪਿਆਰ ਸਿੰਘ ਬੋਦੀਵਾਲਾ ਖੜਕ ਸਿੰਘ, ਮਹਿਮਾ ਸਿੰਘ ਆਲਮਵਾਲਾ, ਅਮਨਦੀਪ ਸਿੰਘ ਬੁਰਜ ਸਿੱਧਵਾਂ, ਸੁਭਾਸ਼ ਚੰਦਰ ਮਲੋਟ, ਸੁਖਪਾਲ ਸਿੰਘ ਈਨਾਖੇੜਾ, ਪਿ੍ਥੀ ਰਾਮ ਮਲੋਟ, ਕੁਲਜਿੰਦਰ ਸਿੰਘ ਛਾਪਿਆਂਵਾਲੀ ਨੰਬਰਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਦੀ ਡਵੀਜ਼ਨ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਨਿਊਰ ਮਾਈਨਰ 'ਚੋਂ ਨਿਕਲਦੀ ਕੱਸੀ 'ਚ ਲਗਾਈ ਜਾ ਰਹੀ ਠੱਲ੍ਹ ਬਣਾਉਣ ਦਾ ਕੰਮ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।