22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਨਿਊਰ ਮਾਈਨਰ 'ਚੋਂ ਨਿਕਲਦੀ ਕੱਸੀ 'ਚ ਲਗਾਈ ਜਾ ਰਹੀ ਠੱਲ੍ਹ ਬਣਾਉਣ ਦਾ ਕੰਮ ਰੋਕਿਆ

ਅਜੀਤ ਡੈਸਕ 05-06-2026
ਬਾਜਾਖਾਨਾ, 4 ਜੂਨ (ਜਗਦੀਪ ਸਿੰਘ ਗਿੱਲ)-ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਵਲੋਂ 300 ਏਕੜ ਦੇ ਕਰੀਬ ਪਿੰਡ ਰੋਮਾਣਾ ਅਜੀਤ ਸਿੰਘ ਦੇ ਕਿਸਾਨਾਂ ਨੂੰ ਫ਼ਾਇਦਾ ਪਹੰੁਚਾਉਣ ਲਈ ਰੌਂਤਾ ਰਜਬਾਹੇ ਵਿਚੋਂ ਨਿਕਲਦੀ ਕੱਸੀ ਨਿਊਰ ਮਾਈਨਰ ਟੱਲੇਵਾਲਾ ਦੇ ਵਿਚਕਾਰ ਪਿੰਡ ਰੋਮਾਣਾ ਅਜੀਤ ਸਿੰਘ ਨਜ਼ਦੀਕ ਇਕ ਢਾਈ ਫ਼ੁੱਟ ਦੇ ਕਰੀਬ ਉੱਚੀ ਠੱਲ੍ਹ ਬਣਵਾਈ ਜਾ ਰਹੀ ਸੀ | ਜਿਸ ਨੂੰ ਨਹਿਰੀ ਵਿਭਾਗ ਦੇ ਜੇ.ਈ., ਹਲਕਾ ਵਿਧਾਇਕ ਅਮੋਲਕ ਸਿੰਘ, ਮਿਲਕਫ਼ੈਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਮੌਕੇ 'ਤੇ ਪਹੰੁਚ ਕੇ ਇਹ ਠੱਲ ਨੂੰ ਬਣਾਉਣ ਦੀ ਪ੍ਰਕਿ੍ਆ ਨੂੰ ਰੋਕ ਦਿੱਤਾ ਗਿਆ | ਇੱਕਤਰ ਹੋਏ ਕਿਸਾਨਾਂ ਨੇ ਹਲਕਾ ਵਿਧਾਇਕ ਅਮੋਲਕ ਸਿੰਘ, ਮਿਲਕਫ਼ੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਦਾ ਧੰਨਵਾਦ ਕੀਤਾ | ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਜਿਸ ਕੰਮ ਲਈ ਕਿਸਾਨ ਹੀ ਖੁਸ਼ ਨਹੀਂ ਉਸ ਕੰਮ ਨੂੰ ਕਰਨ ਦਾ ਕੀ ਫ਼ਾਈਦਾ ਹੋਵੇਗਾ | ਉਨ੍ਹਾਂ ਦੂਸਰੀ ਧਿਰ ਸੰਬਧੀ ਕਿਹਾ ਕਿ ਆਪਣੇ ਖਾਲ ਅਤੇ ਮੋਘੇ ਨੂੰ ਸਹੀ ਕਰਵਾ ਕੇ ਨਹਿਰੀ ਪਾਣੀ ਨੂੰ ਲੈ ਕੇ ਜਾਣ ਤਾਂ ਜੋ ਕਿਸੇ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਦੂਸਰੀ ਧਿਰ ਦੇ ਆਗੂ ਬਲਵੀਰ ਸਿੰਘ ਰੋਮਾਣਾ ਅਜੀਤ ਸਿੰਘ, ਅਮਨਦੀਪ ਸਿੰਘ, ਧਰਮਿੰਦਰ ਸਿੰਘ ਮਿੰਟੂ ਮਾਸਟਰ, ਧਨਵੀਰ ਸਿੰਘ, ਤਾਰ ਸਿੰਘ, ਜਗਮੀਤ ਸਿੰਘ, ਜਸਪਿੰਦਰ ਸਿੰਘ, ਰਵਿੰਦਰ ਸਿੰਘ, ਗੁਰਦੀਪ ਸਿੰਘ ਪ੍ਰਧਾਨ, ਹਰਵਿੰਦਰ ਸਿੰਘ ਆਦਿ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਦੇ ਮੋਘੇ 'ਚ ਪਾਣੀ ਨਹੀਂ ਪੈ ਰਿਹਾ ਸੀ ਤਾਂ ਉਨ੍ਹਾਂ ਆਪਣੇ ਤੌਰ 'ਤੇ ਨਹਿਰੀ ਵਿਭਾਗ ਲੁਧਿਆਣਾ ਵਿਖੇ ਚੀਫ਼ ਦੇ ਕੇਸ ਚਲਾਇਆ ਅਤੇ ਚੀਫ਼ ਵਲੋਂ ਨਿੱਜੱੀ ਤੌਰ 'ਤੇ ਆ ਕੇ ਮੌਕਾ ਵੀ ਵੇਖਿਆ ਗਿਆ ਸੀ ਜਿਸ ਦੇ ਆਧਾਰ 'ਤੇ ਇਹ ਠੱਲ ਮਨਜ਼ੂਰ ਕੀਤੀ ਗਈ ਸੀ | ਇਸ ਦਾ ਪਿਛਲੇ ਪਿੰਡਾਂ ਨੂੰ ਠੱਲ੍ਹ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਸਹਿਮਤੀ ਵੀ ਲੈ ਲਈ ਗਈ ਸੀ | ਹੁਣ ਅਗਲੇ ਪਿੰਡਾਂ ਦੇ ਕਿਸਾਨਾਂ ਵਲੋਂ ਇਤਰਾਜ ਲਗਾਇਆ ਗਿਆ ਸੀ ਕਿ ਉਨ੍ਹਾਂ ਦੇ ਖੇਤਾਂ ਵਿਚ ਪਾਣੀ ਨਹੀਂ ਪਹੰੁਚੇਗਾ | ਇਸ ਬਣ ਰਹੀ ਠੱਲ ਜੋ ਕਿ ਮੋਘਾ ਨੰਬਰ 17802 ਤੋਂ ਅੱਗੇ ਜਿਆਦਾ ਨਿਵਾਣ ਹੋਣ ਕਰਕੇ ਪਾਣੀ ਦੀ ਸਪੀਡ ਵੀ ਜ਼ਿਆਦਾ ਸੀ ਅਤੇ ਉਕਤ ਸਪੀਡ ਨੂੰ ਰੋਕਣ ਲਈ ਹੀ ਉਕਤ ਠੱਲ੍ਹ ਬਣਾਈ ਜਾ ਰਹੀ ਸੀ ਜਿਸ ਦਾ ਬਕਾਇਦਾ ਨਕਸ਼ਾ ਵਿਭਾਗ ਵਲੋਂ ਬਣਾਇਆ ਗਿਆ ਸੀ | ਸਮੂਹ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਇਸ ਕੰਮ ਨੂੰ ਮੌਕੇ 'ਤੇ ਹੀ ਰੋਕ ਦਿੱਤਾ ਗਿਆ | ਦੂਜੀ ਧਿਰ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਅਤੇ ਖੇਤਾਂ ਨੂੰ ਬਣਦੇ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ | ਇਸ ਮੌਕੇ ਪਹਿਲੀ ਧਿਰ ਦੇ ਕਿਸਾਨਾਂ ਰਣਜੀਤ ਸਿੰਘ ਜੀਦਾ, ਸਿਕੰਦਰ ਸਿੰਘ ਦਬੜ੍ਹੀਖਾਨਾ, ਸਰਪੰਚ ਭੀਮਾ ਸਿੰਘ ਜੀਦਾ, ਸਿਕੰਦਰ ਸਿੰਘ ਜੀਦਾ, ਗੁਰਪ੍ਰੀਤ ਸਿੰਘ ਦਬੜ੍ਹੀਖਾਨਾ, ਬਲਵਿੰਦਰ ਸਿੰਘ ਰੋਮਾਣਾ ਅਜੀਤ ਸਿੰਘ, ਜਗਨੰਦਰ ਸਿੰਘ ਰੋਮਾਣਾ ਅਜੀਤ ਸਿੰਘ, ਚਰਨਜੀਤ ਸਿੰਘ ਚੰਦਭਾਨ, ਸੁਖਰਾਜ ਸਿੰਘ ਚੰਦਭਾਨ, ਇਕਬਾਲ ਸਿੰਘ ਚੰਦਭਾਨ, ਅੰਗਰੇਜ ਸਿੰਘ ਮੈਂਬਰ ਵਾੜਾ ਭਾਈਕਾ, ਗੋਰਾ ਧਾਲੀਵਾਲ ਵਾੜਾ ਭਾਈ ਕਾ, ਬਲਵੀਰ ਸਿੰਘ ਵਾੜਾ ਭਾਈ ਕਾ, ਜੱਸਾ ਆਕਲੀਆਂ, ਅੰਮਿ੍ਤਪਾਲ ਸਿੰਘ ਜੀਦਾ, ਗੁਰਜੰਟ ਸਿੰਘ ਵਾੜਾ ਭਾੲਾੀ ਕਾ ਨੇ ਵਿਧਾਇਕ ਅਮੋਲਕ ਸਿੰਘ ਅਤੇ ਚੇਅਰਮੈਨ ਨਵਦੀਪ ਸਿੰਘ ਜੀਦਾ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਐਸੋਸੀਏਸ਼ਨ ਨੇ ਮੰਗਾਂ ਸੰਬੰਧੀ ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਸੜਕਾਂ 'ਤੇ ਪਏ ਮੋਟੇ ਪੱਥਰ ਕਾਰਨ ਦਰਜਨਾਂ ਪਿੰਡਾਂ ਦੇ ਵਾਸੀ ਤੇ ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।