15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਨੇ ਹੈਡ ਪੋਸਟ ਆਫ਼ਿਸ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ

ਫ਼ਰੀਦਕੋਟ, 14 ਅਕਤੂਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਹੈਡ ਪੋਸਟ ਆਫ਼ਿਸ ਫ਼ਰੀਦਕੋਟ ਵਿਖੇ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਫ਼ਰੀਦਕੋਟ ਡਵੀਜ਼ਨਲ ਆਫ਼ਿਸ ਦੇ ਮੁਲਾਜ਼ਮਾਂ ਨੇ ਵੱਧ ਚੜ੍ਹ ਕੇ ਖ਼ੂਨ ਦਾਨ ਕੀਤਾ।

ਅਜੀਤ ਡੈਸਕ 15-10-2026
ਫ਼ਰੀਦਕੋਟ, 14 ਅਕਤੂਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਹੈਡ ਪੋਸਟ ਆਫ਼ਿਸ ਫ਼ਰੀਦਕੋਟ ਵਿਖੇ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਫ਼ਰੀਦਕੋਟ ਡਵੀਜ਼ਨਲ ਆਫ਼ਿਸ ਦੇ ਮੁਲਾਜ਼ਮਾਂ ਨੇ ਵੱਧ ਚੜ੍ਹ ਕੇ ਖ਼ੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਪੋਸਟ ਆਫ਼ਿਸ ਫ਼ਰੀਦਕੋਟ ਦੇ ਸੁਪਰਡੈਂਟ ਵਿਵੇਕ ਨਿਧੀ ਸਿੰਘ ਅਤੇ ਸਪੋਰਟਸ ਵਿੰਗ ਫ਼ਰੀਦਕੋਟ ਦੇ ਚੇਅਰਮੈਨ ਰਾਜਿੰਦਰ ਦਾਸ ਰਿੰਕੂ ਨੇ ਸਾਂਝੇ ਤੌਰ ’ਤੇ ਕੀਤਾ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ ਇਸ ਤੋਂ ਉਪਰ ਕੋਈ ਵੀ ਦਾਨ ਨਹੀਂ ਹੈ। ਉਨ੍ਹਾਂ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਰਜਿੰਦਰ ਦਾਸ ਰਿੰਕੂ ਸਮਾਧਾਂ ਵਾਲੇ ਨੇ ਦੱਸਿਆ ਕਿ ਸੁਸਾਇਟੀ ਵਲੋਂ ਇਹ ਅੱਠਵਾਂ ਖੂਨ ਦਾਨ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਇਸ ਕੈਂਪ ਦੀ ਸਫ਼ਲਤਾ ਲਈ ਸਮੂਹ ਮੈਂਬਰਾਂ ਅਤੇ ਪੋਸਟ ਆਫ਼ਿਸ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਵਿਵੇਕ ਨਿਧੀ ਸਿੰਘ ਸੁਪਰਡੈਂਟ ਨੇ ਕਿਹਾ ਕਿ ਇਹ ਪਹਿਲਾ ਖੂਨ ਦਾਨ ਕੈਂਪ ਹੈ ਜੋ ਰਾਜ ਕੁਮਾਰ ਏ.ਐਸ.ਪੀ. ਹੈਡ ਕੁਆਰਟਰ, ਹਰਜਿੰਦਰ ਕੌਰ ਪੋਸਟ ਮਾਸਟਰ ਫ਼ਰੀਦਕੋਟ, ਜਸਵਿੰਦਰ ਸਿੰਘ ਮਨਚੰਦਾ ਡਵੀਜ਼ਨਲ ਸੈਕਟਰੀ ਫ਼ਰੀਦਕੋਟ ਅਤੇ ਸਮੂਹ ਸਟਾਫ਼ ਫ਼ਰੀਦਕੋਟ ਦੇ ਯਤਨਾਂ ਕਰਕੇ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ। ਇਸ ਮੌਕੇ ਮਿੰਟੂ ਸੇਖੋਂ, ਗੋਰਾ ਮਚਾਕੀ, ਸਰਪੰਚ ਰਾਜਦੀਪ ਸਿੰਘ, ਜਗਮੀਤ ਸੰਧੂ, ਬਲਜੀਤ ਸਰਪੰਚ, ਸੰਦੀਪ ਸਿੰਘ, ਮਨਮੋਹਨ ਸਿੰਘ, ਜਗਜੀਤ ਸਿੰਘ ਗਿੱਲ, ਮਨਪ੍ਰੀਤ ਸਿੰਘ, ਇਕਬਾਲ ਸਿੰਘ, ਕਾਕਾ ਬਰਗਾੜੀ, ਜਗਤਾਰ ਸਿੰਘ ਸਰਪੰਚ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ, ਰਾਕੇਸ਼ ਕੁਮਾਰ, ਰੀਨਾ ਤੇਰੀਆ, ਭੁਪਿੰਦਰ ਸਿੰਘ, ਮਨਦੀਪ ਸਿੰਘ, ਜਗਸੀਰ ਸਿੰਘ, ਮਨਪ੍ਰੀਤ ਸਿੰਘ, ਬਲਰਾਮ ਸਿੰਘ, ਸੁਭਾਸ਼ ਸੇਠੀ, ਸੰਤੋਸ਼ ਕੁਮਾਰੀ, ਵਿਜੈ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਕੌਂਸਲਰ ਨੇ ‘ਆਪ’ ਦੇ ਅਹੁਦੇ ਤਿਆਗੇ ਅਗਲੀ ਖ਼ਬਰ ਜਨਗਣਨਾ 2027 ਲਈ ਭਾਰਤ ਸਰਕਾਰ ਵਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ : ਪੰਕਜ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।