ਪੁਣੇ, 13 ਫਰਵਰੀ (ਪੀ.ਟੀ.ਆਈ.)-ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚÏਹਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮÏਜੂਦਾ ਵਿਸ਼ਵ ਵਿਵਸਥਾ 'ਚ ਸਥਾਈ ਦੋਸਤ ਜਾਂ ਦੁਸ਼ਮਣ ਦੀ ਧਾਰਨਾ ਹੁਣ ਭਰੋਸੇਯੋਗ ਨਹੀਂ ਹੈ ਤੇ ਕਿਹਾ ਕਿ ਜੇਕਰ ਲੋੜ ਹੋਵੇ ਤਾਂ ਇਕੱਲੇ ਕੰਮ ਕਰਨ ਲਈ ਭਾਰਤ ਨੂੰ ਮਾਨਸਿਕ, ਢਾਂਚਾਗਤ ਅਤੇ ਭÏਤਿਕ ਤÏਰ 'ਤੇ ਤਿਆਰ ਰਹਿਣਾ ਚਾਹੀਦਾ ਹੈ | ਰਣਨੀਤਕ ਖੁਦਮੁਖਤਿਆਰੀ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਸੀ.ਡੀ.ਐੱਸ. ਨੇ ਕਿਹਾ ਕਿ ਸਾਂਝੇਦਾਰੀਆਂ ਉਦੋਂ ਕੀਮਤੀ ਹੁੰਦੀਆਂ ਹਨ ਜਦੋਂ ਉਹ ਰਾਸ਼ਟਰੀ ਹਿੱਤ 'ਚ ਹੁੰਦੀਆਂ ਹਨ, ਪਰ ਉਹ ਸਵਦੇਸ਼ੀ ਸਮਰੱਥਾਵਾਂ ਜਾਂ ਚੋਣ ਦੀ ਆਜ਼ਾਦੀ ਦੀ ਵਰਤੋਂ ਕਰਨ ਦੀ ਯੋਗਤਾ ਨੂੰ ਨਹੀਂ ਬਦਲ ਸਕਦੀਆਂ | ਜਨਰਲ ਚÏਹਾਨ ਨੇ ਕਿਹਾ ਕਿ 'ਅੱਜ ਦੀ ਦੁਨੀਆ 'ਚ ਇਹ ਨਿਰਧਾਰਿਤ ਕਰਨਾ ਮੁਸ਼ਕਿਲ ਹੈ ਕਿ ਤੁਹਾਡੇ ਦੋਸਤ ਕÏਣ ਹਨ, ਤੁਹਾਡੇ ਸਾਥੀ ਕÏਣ ਹਨ, ਤੁਹਾਡੇ ਦੁਸ਼ਮਣ ਕÏਣ ਹਨ ਤੇ ਤੁਹਾਡੇ ਵਿਰੋਧੀ ਕÏਣ ਹਨ | ਰਣਨੀਤਕ ਗੱਠਜੋੜ ਬਦਲਦੇ ਰਹਿੰਦੇ ਹਨ ਅਤੇ ਲੈਣ-ਦੇਣ ਵਾਲੇ ਬਣ ਗਏ ਹਨ |' ਉਹ ਇਥੇ ਦੱਖਣੀ ਕਮਾਂਡ ਦੁਆਰਾ ਕਰਵਾਏ ਗਏ ਸਾਂਝ, ਸਵੈ-ਨਿਰਭਰ ਨਵੀਨਤਾ ਸੈਮੀਨਾਰ 'ਚ ਬੋਲ ਰਹੇ ਸਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਲਈ ਜੇਕਰ ਲੋੜ ਹੋਵੇ ਤਾਂ ਭਾਰਤ ਨੂੰ ਇਕੱਲੇ ਕਾਰਵਾਈ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ | ਇਹ ਤਿਆਰੀ ਮਾਨਸਿਕ, ਢਾਂਚਾਗਤ ਅਤੇ ਭÏਤਿਕ ਹੋਣੀ ਚਾਹੀਦੀ ਹੈ |'