ਕੋਲਕਾਤਾ, 14 ਫਰਵਰੀ (ਏਜੰਸੀ)-ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਸਰਕਾਰ ਨੂੰ ਫਿਰ ਤੋਂ ਪੱਤਰ ਲਿਖ ਕੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਲਈ ਭੇਜੇ ਗਏ ਅਧਿਕਾਰੀਆਂ ਦੀ ਸੂਚੀ ਬਾਰੇ ਸਪੱਸ਼ਟੀਕਰਨ ਮੰਗਿਆ ਹੈ, ਇਸ ਵਾਰ ਖਾਸ ਤੌਰ 'ਤੇ ਗਰੁੱਪ-ਬੀ ਮਾਈਕ੍ਰੋ-ਆਬਜ਼ਰਵਰਾਂ ਦੇ ਵੇਰਵੇ ਮੰਗੇ ਗਏ ਹਨ | ਸੂਤਰਾਂ ਨੇ ਦੱਸਿਆ ਕਿ ਰਾਜ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫ਼ਤਰ ਨੇ ਇਹ ਪਤਾ ਲੱਗਣ ਤੋਂ ਬਾਅਦ ਸਪੱਸ਼ਟੀਕਰਨ ਮੰਗਿਆ ਹੈ ਕਿ ਰਾਜ ਦੁਆਰਾ ਪੇਸ਼ ਕੀਤੀ ਗਈ ਸੂਚੀ 'ਚ ਸ਼ਾਮਿਲ ਗਰੁੱਪ-ਸੀ ਦੇ ਲਗਪਗ 30 ਪ੍ਰਤੀਸ਼ਤ ਕਰਮਚਾਰੀਆਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਧੀ ਹੋਈ ਤਨਖਾਹ ਦੇ ਆਧਾਰ 'ਤੇ ਗਰੁੱਪ-ਬੀ ਅਧਿਕਾਰੀ ਦੱਸਿਆ ਗਿਆ ਸੀ | ਕਮਿਸ਼ਨ ਨੇ ਸਵਾਲ ਕੀਤਾ ਹੈ ਕਿ ਕੀ ਤਨਖਾਹ ਸਕੇਲ 'ਚ ਬਦਲਾਅ ਨਾਲ ਰੈਂਕ 'ਚ ਆਪਣੇ ਆਪ ਬਦਲਾਅ ਹੋ ਸਕਦਾ ਹੈ |
ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਲੋਂ ਭੇਜੀ ਗਰੁੱਪ ਬੀ ਮਾਈਕ੍ਰੋ-ਆਬਜ਼ਰਵਰ ਸੂਚੀ 'ਤੇ ਮੰਗਿਆ ਸਪੱਸ਼ਟੀਕਰਨ
ਅਜੀਤ ਡੈਸਕ
15-02-2026