19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਰਕਾਰ ਵਲੋਂ ਹਾਦਸਾ ਪੀੜਤਾਂ ਲਈ ਪੀ.ਐੱਮ. ਰਾਹਤ ਯੋਜਨਾ ਦੀ ਸ਼ੁਰੂਆਤ

ਅਜੀਤ ਡੈਸਕ 15-02-2026
ਨਵੀਂ ਦਿੱਲੀ, 14 ਫਰਵਰੀ (ਪੀ.ਟੀ.ਆਈ.)-ਸਰਕਾਰ ਨੇ ਸਨਿਚਰਵਾਰ ਨੂੰ ਪੀ.ਐੱਮ. ਰਾਹਤ (ਸੜਕ ਦੁਰਘਟਨਾ ਪੀੜਤ ਹਸਪਤਾਲ 'ਚ ਦਾਖ਼ਲ ਅਤੇ ਯਕੀਨੀ ਇਲਾਜ) ਯੋਜਨਾ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਹਾਦਸੇ ਦੇ ਪੀੜਤਾਂ ਲਈ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਪ੍ਰਦਾਨ ਕਰਨਾ ਹੈ | ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਸੜਕ ਹਾਦਸਿਆਂ ਕਾਰਨ ਹਰ ਸਾਲ ਭਾਰਤ 'ਚ ਵੱਡੀ ਗਿਣਤੀ 'ਚ ਮੌਤਾਂ ਹੁੰਦੀਆਂ ਹਨ | ਮੰਤਰਾਲੇ ਨੇ ਕਿਹਾ ਕਿ ਅਧਿਐਨ ਦਰਸਾਉਂਦੇ ਹਨ ਕਿ ਜੇਕਰ ਜ਼ਖਮੀਆਂ ਨੂੰ ਪਹਿਲੇ ਘੰਟੇ ਦੇ ਅੰਦਰ ਹਸਪਤਾਲ 'ਚ ਦਾਖ਼ਲ ਕਰਵਾਇਆ ਜਾਂਦਾ ਹੈ ਤਾਂ ਸੜਕ ਹਾਦਸਿਆਂ ਵਿਚ ਲਗਭਗ 50 ਪ੍ਰਤੀਸ਼ਤ ਮੌਤਾਂ ਤੋਂ ਬਚਿਆ ਜਾ ਸਕਦਾ ਹੈ | ਪ੍ਰਧਾਨ ਮੰਤਰੀ ਨੇ ਜੀਵਨ-ਰੱਖਿਅਕ ਦਖਲਅੰਦਾਜ਼ੀ, ਹਸਪਤਾਲਾਂ ਲਈ ਵਿੱਤੀ ਸਥਿਰਤਾ ਅਤੇ ਦੁਰਘਟਨਾ ਪੀੜਤਾਂ ਲਈ ਇਕ ਢਾਂਚਾਗਤ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਨੂੰ ਤਰਜੀਹ ਦਿੱਤੀ ਹੈ | ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ 112 ਹੈਲਪਲਾਈਨ ਨਾਲ ਏਕੀਕ੍ਰਿਤ, ਇਹ ਯਕੀਨੀ ਬਣਾਉਂਦਾ ਹੈ ਕਿ ਦੁਰਘਟਨਾ ਪੀੜਤ ਸੁਨਹਿਰੀ ਸਮੇਂ ਦੇ ਅੰਦਰ ਹਸਪਤਾਲ ਪਹੁੰਚ ਜਾਣ | ਇਸ ਯੋਜਨਾ ਤਹਿਤ ਸੜਕ ਹਾਦਸੇ ਦੀ ਕਿਸੇ ਵੀ ਸ਼੍ਰੇਣੀ 'ਚ ਹਰੇਕ ਯੋਗ ਸੜਕ ਹਾਦਸੇ ਦਾ ਪੀੜਤ ਹਾਦਸੇ ਦੀ ਮਿਤੀ ਤੋਂ 7 ਦਿਨਾਂ ਦੀ ਮਿਆਦ ਲਈ ਪ੍ਰਤੀ ਪੀੜਤ 1.5 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ |

ਪਿਛਲੀ ਖ਼ਬਰ ਕੈਪੀਟੋਲ ਹਸਪਤਾਲ ਜਲੰਧਰ 'ਚ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਤੱਕ ਮੁਫ਼ਤ ਇਲਾਜ ਉਪਲਬਧ <br/> ਅਗਲੀ ਖ਼ਬਰ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਲੋਂ ਭੇਜੀ ਗਰੁੱਪ ਬੀ ਮਾਈਕ੍ਰੋ-ਆਬਜ਼ਰਵਰ ਸੂਚੀ 'ਤੇ ਮੰਗਿਆ ਸਪੱਸ਼ਟੀਕਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।