29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਰੰਜਿਸ਼ ਨੂੰ ਲੈ ਕੇ ਗੁਰਸਿੱਖ ਵਿਅਕਤੀ ਦੇ ਦਾੜ੍ਹੀ ਤੇ ਸਿਰ ਦੇ ਕੇਸ ਕਤਲ ਕਰ ਕੇ ਕੀਤੀ ਕੁੱਟਮਾਰ <br/>

ਅਜੀਤ ਡੈਸਕ 18-02-2026

ਗੋਨਿਆਣਾ (ਬਠਿੰਡਾ), 17 ਫਰਵਰੀ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਖਿਆਲੀ ਵਾਲਾ ਵਿਖੇ ਕਥਾ ਦੇ ਵਿਚਾਰਾਂ ਸੰਬੰਧੀ ਰੰਜਿਸ਼ ਰੱਖਣ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਵਲੋਂ ਉਕਤ ਸਾਜ਼ਿਸ਼ ਤਹਿਤ ਇਕ ਗੁਰਸਿੱਖ ਕਥਾ ਵਾਚਕ ਅੰਮਿ੍ਤਧਾਰੀ ਸਿੱਖ ਵਿਅਕਤੀ ਦੀ ਕਿਸੇ ਦੇ ਘਰ ਵਿਚ ਸਿਰ ਅਤੇ ਦਾੜੀ ਦੇ ਕੇਸ ਕਤਲ ਕਰਨ ਤੋਂ ਇਲਾਵਾ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਰਘਵੀਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਖਿਆਲੀ ਵਾਲਾ ਨੇ ਪੁਲਿਸ ਥਾਣਾ ਨੇਹੀਆਂ ਵਾਲਾ ਕੋਲ ਲਿਖਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਅੰਮਿ੍ਤਧਾਰੀ ਸਿੱਖ, ਕਥਾਵਾਚਕ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ | ਉਕਤ ਨੇ ਅੱਗੇ ਕਿਹਾ ਹੈ ਕਿ ਕੁਝ ਦਿਨ ਤੋਂ ਉਸ ਦੇ ਘਰ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਸ ਲਈ ਉਸ ਨੇ ਆਪਣੇ ਪਿੰਡ ਦੇ ਮਿਸਤਰੀ ਅਮਰਜੀਤ ਸਿੰਘ ਪੁੱਤਰ ਮੱਘਰ ਸਿੰਘ ਨੂੰ ਦਿਹਾੜੀ 'ਤੇ ਰੱਖਿਆ ਹੋਇਆ ਸੀ | ਅਮਰਜੀਤ ਸਿੰਘ ਬੀਤੇ ਦਿਨੀਂ ਉਸ ਦੇ ਘਰ ਕੰਮ 'ਤੇ ਨਹੀਂ ਆਇਆ ਸੀ, ਅੱਜ ਜਦੋਂ ਉਹ ਅਮਰਜੀਤ ਸਿੰਘ ਮਿਸਤਰੀ ਦੇ ਘਰ ਉਸ ਨੂੰ ਕੰਮ ਪੂਰਾ ਕਰਨ ਲਈ ਕਹਿਣ ਗਿਆ ਸੀ ਤਾਂ ਪਿੰਡ ਦੇ ਦੋ ਵਿਅਕਤੀ ਕਮਰੇ ਦੇ ਅੰਦਰ ਵੜ ਗਏ | ਉਨ੍ਹਾਂ ਵਿਚੋਂ ਇਕ ਵਿਅਕਤੀ ਦੇ ਹੱਥ ਵਿਚ ਕੈਂਚੀ ਫੜੀ ਹੋਈ ਸੀ ਅਤੇ ਦੂਜੇ ਨੇ ਪਿੱਛੋਂ ਦੀ ਜੱਫਾ ਪਾ ਲਿਆ, ਜਿਸ ਦੌਰਾਨ ਇਕ ਹਮਲਾਵਰ ਨੇ ਕੈਂਚੀ ਨਾਲ ਉਸ ਦੀ ਦਾੜੀ ਤੇ ਕੇਸ ਵੀ ਕਤਲ ਕਰ ਦਿੱਤੇ | ਪੁਲਿਸ ਨੇ ਪੀੜਤ ਰਘਵੀਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਖਿਆਲੀ ਵਾਲਾ ਦੇ ਬਿਆਨਾਂ ਆਧਾਰ 'ਤੇ ਹਮਲਾਵਰ ਜਸਵੰਤ ਸਿੰਘ ਪੁੱਤਰ ਬਚਿੰਤ ਸਿੰਘ, ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਅਤੇ ਅੰਮਿ੍ਤਪਾਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀਆਣ ਪਿੰਡ ਖਿਆਲੀ ਵਾਲਾ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਕਤ ਤਿੰਨੋਂ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪੰਜਾਬ ਧਰਤੀ ਹੇਠਲੇ ਪਾਣੀ ਦੇ ਸਭ ਤੋਂ ਵੱਡੇ ਖ਼ਪਤਕਾਰ ਵਜੋਂ ਉੱਭਰਿਆ ਵਾਤਾਵਰਨ ਮਾਹਿਰਾਂ ਨੇ ਪ੍ਰਗਟਾਈ ਚਿੰਤਾ <br/> ਅਗਲੀ ਖ਼ਬਰ ਅੱਜ ਵੀ ਅੱਲੇ ਨੇ ਸਿੱਖ ਕਤਲੇਆਮ 'ਚ ਆਪਣੇ ਪਰਿਵਾਰ ਦੇ 18 ਜੀਅ ਗਵਾ ਚੁੱਕੀ ਬੀਬੀ ਗੁੱਡੀ ਦੇਵੀ ਦੇ ਜ਼ਖ਼ਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।