28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜਗਦੀਸ਼ ਭੋਲਾ ਡਰੱਗ ਮਾਮਲੇ 'ਚ ਪਹਿਲਾਂ ਭਗੌੜੇ ਕਰਾਰ ਮੁਲਜ਼ਮ ਦੋਸ਼ੀ ਐਲਾਨੇ <br/>

ਅਜੀਤ ਡੈਸਕ 20-02-2026
ਐੱਸ. ਏ. ਐੱਸ. ਨਗਰ, 19 ਫਰਵਰੀ (ਕਪਿਲ ਵਧਵਾ)-ਬਹੁ-ਚਰਚਿਤ ਜਗਦੀਸ਼ ਭੋਲਾ ਡਰੱਗ ਮਾਮਲੇ ਵਿਚ ਪਹਿਲਾਂ ਭਗੌੜੇ ਕਰਾਰ ਦਿੱਤੇ ਮੁਲਜ਼ਮਾਂ ਬਾਰੇ ਅਹਿਮ ਫ਼ੈਸਲਾ ਸੁਣਾਇਆ ਗਿਆ ਹੈ | ਵਿਸ਼ੇਸ਼ ਸੀ. ਬੀ. ਆਈ. ਅਦਾਲਤ ਦੇ ਜੱਜ ਦਿਨੇਸ਼ ਕੁਮਾਰ ਵਧਵਾ ਵਲੋਂ ਉਕਤ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦਕਿ ਸਜ਼ਾ ਦੀ ਮਿਆਦ ਸੰਬੰਧੀ ਫ਼ੈਸਲਾ ਅਗਲੀ ਤਰੀਕ 'ਤੇ ਸੁਣਾਇਆ ਜਾਵੇਗਾ | ਇਹ ਮਾਮਲਾ ਥਾਣਾ ਸਦਰ ਪਟਿਆਲਾ ਦੀ ਪੁਲਿਸ ਵਲੋਂ ਐੱਨ. ਡੀ. ਪੀ. ਐੱਸ. ਐਕਟ ਤਹਿਤ ਸਾਲ 2013 ਵਿਚ ਦਰਜ ਕੀਤੀ ਗਈ ਐੱਫ. ਆਈ. ਆਰ. ਨਾਲ ਸੰਬੰਧਿਤ ਹੈ | ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਅਜੇ ਜੈਨ ਅਤੇ ਦਵਿੰਦਰ ਸਿੰਘ ਨਿਰਵਾਲ ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 29 ਤਹਿਤ ਬਰੀ ਕਰ ਦਿੱਤਾ ਹੈ ਪਰ ਧਾਰਾ 22 ਅਤੇ 25-ਏ ਤਹਿਤ ਦੋਸ਼ੀ ਕਰਾਰ ਦਿੱਤਾ ਹੈ | ਦਵਿੰਦਰ ਸਿੰਘ ਨਿਰਵਾਲ ਪਹਿਲਾਂ ਹੀ ਹੁਸ਼ਿਆਰਪੁਰ ਜੇਲ੍ਹ ਵਿਚ ਹਿਰਾਸਤ ਅਧੀਨ ਬੰਦ ਹੈ | ਅਹਿਮ ਗੱਲ ਇਹ ਹੈ ਕਿ ਉਸ ਨੂੰ ਜਲੰਧਰ ਅਦਾਲਤ ਵਲੋਂ ਪਹਿਲਾਂ ਇਕ ਵੱਖਰੇ ਮਾਮਲੇ ਵਿਚ 20 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਜਦਕਿ ਅਜੇ ਜੈਨ ਨੂੰ ਫ਼ੈਸਲੇ ਤੋਂ ਬਾਅਦ ਅਦਾਲਤ ਦੇ ਹੁਕਮਾਂ ਅਨੁਸਾਰ ਹਿਰਾਸਤ ਵਿਚ ਲਿਆ ਗਿਆ ਸੀ | ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 20 ਫਰਵਰੀ ਨੂੰ ਸਜ਼ਾ ਦੀ ਮਿਆਦ ਸੰਬੰਧੀ ਸੁਣਵਾਈ ਲਈ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ | ਇਸ ਦੌਰਾਨ ਅਜੇ ਜੈਨ ਵਲੋਂ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਜੇਲ੍ਹ ਵਿਚ ਆਪਣੀਆਂ ਦਵਾਈਆਂ ਅਤੇ ਇੰਸੂਲਿਨ ਇੰਜੈਕਸ਼ਨ ਨਾਲ ਲਿਜਾਣ ਦੀ ਇਜਾਜ਼ਤ ਮੰਗੀ ਗਈ | ਉਸ ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਉਹ ਬ੍ਰੇਨ ਅਤੇ ਬਾਈਪਾਸ ਹਾਰਟ ਸਰਜਰੀ ਕਰਵਾ ਚੁੱਕਾ ਹੈ ਅਤੇ ਲਗਾਤਾਰ ਇਲਾਜ ਅਧੀਨ ਚੱਲ ਰਿਹਾ ਹੈ | ਅਦਾਲਤ ਨੇ ਇਸ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਜੇਲ੍ਹ ਸੁਪਰਡੈਂਟ ਨੂੰ ਡਾਕਟਰੀ ਪਰਚੀ ਅਨੁਸਾਰ ਲੋੜੀਂਦੀਆਂ ਦਵਾਈਆਂ ਅਤੇ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ |

ਪਿਛਲੀ ਖ਼ਬਰ ਫਰੀਦਾਬਾਦ ਦੇ ਮੇਅਰ ਪ੍ਰਵੀਨ ਬੱਤਰਾ ਜੋਸ਼ੀ ਵਲੋਂ ਚੰਡੀਗੜ੍ਹ 'ਚ ਵੈਦਬਾਨ ਦੇ ਐਮ.ਡੀ. ਸੁਭਾਸ਼ ਗੋਇਲ ਨਾਲ ਮੁਲਾਕਾਤ <br/... ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਮੰਗਾਂ ਨੂੰ ਲੈ ਕੇ ਬਰਨਾਲਾ ਵਿਖੇ ਵਿਸ਼ਾਲ ਰੋਸ ਰੈਲ 10 ਮਾਰਚ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।