ਜਲੰਧਰ, 19 ਫਰਵਰੀ (ਅ.ਬ.)-ਫਰੀਦਾਬਾਦ ਦੇ ਮੇਅਰ ਪ੍ਰਵੀਨ ਬੱਤਰਾ ਜੋਸ਼ੀ ਨੇ ਵੈਦਬਾਨ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਨਾਲ ਉਨ੍ਹਾਂ ਦੇ ਚੰਡੀਗੜ੍ਹ ਦਫ਼ਤਰ 'ਚ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਤੇ ਸਿਹਤ ਨਾਲ ਸੰਬੰਧਿਤ ਮੁੱਦਿਆਂ ਤੇ ਆਯੁਰਵੇਦ ਦੇ ਪ੍ਰਚਾਰ ਬਾਰੇ ਵਿਸਥਾਰ ਵਿਚ ਚਰਚਾ ਕੀਤੀ | ਮੀਟਿੰਗ ਦੌਰਾਨ, ਜਨਤਾ ਨੂੰ ਬਿਹਤਰ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ, ਆਯੁਰਵੈਦਿਕ ਦਵਾਈ ਨੂੰ ਉਤਸ਼ਾਹਿਤ ਕਰਨ ਤੇ ਕੁਦਰਤੀ ਉਪਚਾਰਾਂ ਬਾਰੇ ਜਾਗਰੂਕਤਾ ਫੈਲਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਮੇਅਰ ਨੇ ਕਿਹਾ ਕਿ ਆਯੁਰਵੇਦ ਇਕ ਪ੍ਰਾਚੀਨ ਤੇ ਪ੍ਰਭਾਵਸ਼ਾਲੀ ਭਾਰਤੀ ਡਾਕਟਰੀ ਪ੍ਰਣਾਲੀ ਹੈ, ਜਿਸਨੂੰ ਆਧੁਨਿਕ ਜੀਵਨ ਸ਼ੈਲੀ ਦੇ ਅਨੁਕੂਲ ਅਪਣਾਏ ਜਾਣ ਤੇ ਨਾਗਰਿਕਾਂ ਨੂੰ ਲੰਬੇ ਸਮੇਂ ਲਈ ਸਿਹਤ ਲਾਭ ਪ੍ਰਦਾਨ ਕਰ ਸਕਦਾ ਹੈ | ਉਨ੍ਹਾਂ ਨੇ ਫਰੀਦਾਬਾਦ 'ਚ ਸਮੇਂ-ਸਮੇਂ 'ਤੇ ਆਯੁਰਵੇਦਿਕ ਸਿਹਤ ਕੈਂਪ, ਮੁਫ਼ਤ ਸਲਾਹ-ਮਸ਼ਵਰੇ ਤੇ ਜਨ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦਾ ਸੁਝਾਅ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ | ਵੈਦਬਾਨ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਨੇ ਸਿਹਤ ਜਾਗਰੂਕਤਾ ਪੈਦਾ ਕਰਨ ਤੇ ਆਯੁਰਵੈਦ ਨੂੰ ਉਤਸ਼ਾਹਿਤ ਕਰਨ ਲਈ ਸੰਗਠਨ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ | ਇਸ ਮÏਕੇ ਮੇਅਰ ਪ੍ਰਵੀਨ ਬੱਤਰਾ ਜੋਸ਼ੀ ਨੇ ਸਿਹਤ ਤੇ ਆਯੁਰਵੈਦ ਨਾਲ ਸੰਬੰਧਿਤ ਜਨ ਭਲਾਈ ਪ੍ਰੋਗਰਾਮਾਂ ਵਿਚ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ |
ਫਰੀਦਾਬਾਦ ਦੇ ਮੇਅਰ ਪ੍ਰਵੀਨ ਬੱਤਰਾ ਜੋਸ਼ੀ ਵਲੋਂ ਚੰਡੀਗੜ੍ਹ 'ਚ ਵੈਦਬਾਨ ਦੇ ਐਮ.ਡੀ. ਸੁਭਾਸ਼ ਗੋਇਲ ਨਾਲ ਮੁਲਾਕਾਤ <br/>
ਅਜੀਤ ਡੈਸਕ
20-02-2026