12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਮਾਂ ਬੋਲੀ ਦਿਵਸ ਮੌਕੇ ਨਿਊਯਾਰਕ ਦੇ ਸਕੂਲਾਂ ਕਾਲਜਾਂ 'ਚ ਲਾਗੂ ਹੋਵੇਗੀ ਪੰਜਾਬੀ-ਗਵਰਨਰ ਕੈਥੀ ਹੋਚਲ ਅਟਾਰਨੀ ਜਸਪ੍ਰੀਤ ਸਿੰਘ ਦੀ ਅਗਵਾਈ 'ਚ ਮਿਲਿਆ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦਾ ਵਫ਼ਦ <br/>

ਅਜੀਤ ਡੈਸਕ 21-02-2026
ਸਾਨ ਫਰਾਂਸਿਸਕੋ, 20 ਫਰਵਰੀ (ਐਸ. ਅਸ਼ੋਕ ਭੌਰਾ)-ਮਾਂ ਬੋਲੀ ਦਿਵਸ ਮੌਕੇ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਕਾਲਜਾਂ ਤੇ ਟਰਾਂਸਪੋਰਟ ਵਿਭਾਗ 'ਚ ਪੰਜਾਬੀ ਲਾਗੂ ਕੀਤੀ ਜਾਵੇਗੀ | ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਨਿਊਯਾਰਕ ਦੇ ਆਗੂਆਂ ਵੱਲੋਂ ਅਮਰੀਕਾ ਦੇ ਉੱਘੇ ਸਿੱਖ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਦੇ ਯਤਨਾਂ ਨਾਲ ਇਕ ਉਚੇਚਾ ਵਫ਼ਦ ਗਵਰਨਰ ਕੈਥੀ ਹੋਚਲ ਨੂੰ ਮਿਲਿਆ ਤੇ ਉਨ੍ਹਾਂ ਨੇ ਵਫ਼ਦ ਵੱਲੋਂ ਪੇਸ਼ ਸਾਰੀਆਂ ਮੰਗਾਂ ਪ੍ਰਵਾਨ ਕਰਨ ਦਾ ਵਾਅਦਾ ਵੀ ਕੀਤਾ | ਇਸ ਮੀਟਿੰਗ ਦÏਰਾਨ ਸੂਬੇ ਦੇ ਗਵਰਨਰ ਤੋਂ ਸਿਵਾ ਪੁਲਿਸ ਡਿਪਾਰਟਮੈਂਟ ਆਫ਼ ਮੋਟਰ ਵਹੀਕਲ ਸਿੱਖਿਆ ਵਿਭਾਗ ਤੇ ਧਾਰਮਿਕ ਖੇਤਰ ਨਾਲ ਸੰਬੰਧਿਤ ਅਧਿਕਾਰੀ ਵੀ ਹਾਜ਼ਰ ਸਨ | ਵਫ਼ਦ ਵੱਲੋਂ ਸੂਬੇ ਅੰਦਰ ਸਿੱਖਾਂ ਤੇ ਪੰਜਾਬੀਆਂ ਵਿਰੁੱਧ ਨਫ਼ਰਤ ਭਰੇ ਅਪਰਾਧਾਂ ਦੀ ਰੋਕਥਾਮ ਲਈ ਵੀ ਮੌਕੇ 'ਤੇ ਹਾਜ਼ਰ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ | ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਵਰਨਰ ਹੋਚਲ ਨੇ ਨਿਊਯਾਰਕ ਸੂਬੇ ਤੇ ਅਮਰੀਕਾ ਦੇ ਵਿਕਾਸ 'ਚ ਸਿੱਖ ਭਾਈਚਾਰੇ ਤੋਂ ਪੰਜਾਬੀਆਂ ਦੇ ਯੋਗਦਾਨ ਨੂੰ ਬਹੁਤ ਸਲਾਹਿਆ | ਸਿੱਖ ਭਾਈਚਾਰੇ ਵੱਲੋਂ 25 ਅਪ੍ਰੈਲ ਨੂੰ ਹੋਣ ਵਾਲੀ ਸਿੱਖ ਪਰੇਡ ਵਿਚ ਵੀ ਗਵਰਨਰ ਕੈਥੀ ਹੋਚਲ ਨੂੰ ਸ਼ਾਮਿਲ ਹੋਣ ਸੱਦਾ ਪੱਤਰ ਦਿੱਤਾ ਗਿਆ | ਇਸ ਮÏਕੇ ਤੋਂ ਅਟਾਰਨੀ ਜਸਪ੍ਰੀਤ ਸਿੰਘ ਨਾਲ ਹਾਜ਼ਰ ਸਿੱਖ ਆਗੂਆਂ 'ਚ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੇ ਸਮੁੱਚੇ ਪ੍ਰਬੰਧਕੀ ਮੈਂਬਰ, ਜਿਨ੍ਹਾਂ ਵਿਚ ਗੁਰਦੇਵ ਸਿੰਘ ਕੰਗ, ਜਤਿੰਦਰ ਸਿੰਘ ਬੋਪਾਰਾਏ, ਬਲਾਕਾ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਜਗੀਰ ਸਿੰਘ, ਬੂਟਾ ਸਿੰਘ, ਜੋਗਿੰਦਰ ਸਿੰਘ ਤੇ ਮਹਿੰਦਰ ਸਿੰਘ ਗਿਲਜੀਆਂ ਸ਼ਾਮਿਲ ਸਨ |

ਪਿਛਲੀ ਖ਼ਬਰ ਬਿਜਲੀ ਨਿਗਮ ਨੂੰ ਮਿਲੀ ਪਹਿਲੀ ਮਹਿਲਾ ਡਾਇਰੈਕਟਰ ਕਮਰਸ਼ੀਅਲ <br/> ਅਗਲੀ ਖ਼ਬਰ ਹੋਲਾ ਮਹੱਲਾ ਪੂਰੇ ਸਾਨੋ੍ਹ ਸ਼ੌਕਤ ਨਾਲ ਮਨਾਉਣ ਲਈ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪੁੱਜਣ-ਜਥੇ. ਬਾਬਾ ਬਲਬੀਰ ਸਿੰਘ ਬੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।