12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਿਜਲੀ ਨਿਗਮ ਨੂੰ ਮਿਲੀ ਪਹਿਲੀ ਮਹਿਲਾ ਡਾਇਰੈਕਟਰ ਕਮਰਸ਼ੀਅਲ <br/>

ਅਜੀਤ ਡੈਸਕ 21-02-2026
ਪਟਿਆਲਾ, 20 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਤੋਂ ਸੇਵਾਮੁਕਤ ਹੋਏ ਉਪ ਮੁੱਖ ਇੰਜੀਨੀਅਰ ਹਰਸ਼ਰਨ ਕੌਰ ਤ੍ਰੇਹਨ ਨੂੰ ਪੰਜਾਬ ਸਰਕਾਰ ਵਲੋਂ ਆਰਟੀਕਲ ਆਫ਼ ਐਸੋਸੀਏਸ਼ਨ ਦੇ ਆਰਟੀਕਲ 45 ਦੀ ਵਰਤੋਂ ਕਰਦਿਆਂ ਡਾਇਰੈਕਟਰ ਕਮਰਸ਼ੀਅਲ ਦਾ ਅਹੁਦਾ ਸੌਂਪਿਆ ਗਿਆ ਹੈ | ਦੱਸਣਯੋਗ ਹੈ ਕਿ ਹਰਸ਼ਰਨ ਕੌਰ ਤੇ੍ਰਹਨ ਬਿਜਲੀ ਨਿਗਮ ਦੇ ਇਤਿਹਾਸ 'ਚ ਪਹਿਲੀ ਮਹਿਲਾ ਡਾਇਰੈਕਟਰ ਹੋਣਗੇ | ਇਨ੍ਹਾਂ ਤੋਂ ਪਹਿਲਾਂ ਕਿਸੇ ਵੀ ਮਹਿਲਾ ਵਲੋਂ ਡਾਇਰੈਕਟਰ ਦੇ ਤੌਰ 'ਤੇ ਸੇਵਾ ਨਹੀਂ ਨਿਭਾਈ ਗਈ | ਇਨ੍ਹਾਂ ਦੇ ਪਤੀ ਜੇ.ਐਸ. ਤੇ੍ਰਹਨ ਵੀ ਬਿਜਲੀ ਨਿਗਮ ਤੋਂ ਮੁੱਖ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਹਨ | ਹਰਸ਼ਰਨ ਕੌਰ ਤੇ੍ਰਹਨ ਦੇ ਬਿਜਲੀ ਨਿਗਮ 'ਚ ਲੰਬੇ ਸਮੇਂ ਦੇ ਤਜਰਬੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਨਿਯੁਕਤੀ ਦੋ ਸਾਲ ਲਈ ਕੀਤੀ ਗਈ ਹੈ | ਅੱਜ ਬਸੰਤ ਗਰਗ ਸੈਕਟਰੀ ਪੰਜਾਬ ਸਰਕਾਰ ਊਰਜਾ ਵਿਭਾਗ ਵਲੋਂ ਜਾਰੀ ਹੁਕਮਾਂ ਤਹਿਤ ਉਨ੍ਹਾਂ ਨੂੰ ਬਿਜਲੀ ਨਿਗਮ 'ਚ ਦੁਬਾਰਾ ਸੇਵਾਵਾਂ ਦੇਣ ਲਈ ਡਾਇਰੈਕਟਰ ਕਮਰਸ਼ੀਅਲ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਭਿ੍ਸ਼ਟਾਚਾਰ ਮਾਮਲੇ 'ਚ ਸਾਬਕਾ ਆਈ.ਏ.ਐਸ. ਜੰਜੂਆ ਵਿਰੁੱਧ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ 2009 ਦੇ ਇਕ 'ਟ੍ਰੈਪ' ਕੇਸ... ਅਗਲੀ ਖ਼ਬਰ ਮਾਂ ਬੋਲੀ ਦਿਵਸ ਮੌਕੇ ਨਿਊਯਾਰਕ ਦੇ ਸਕੂਲਾਂ ਕਾਲਜਾਂ 'ਚ ਲਾਗੂ ਹੋਵੇਗੀ ਪੰਜਾਬੀ-ਗਵਰਨਰ ਕੈਥੀ ਹੋਚਲ ਅਟਾਰਨੀ ਜਸਪ੍ਰੀਤ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।