ਚੇਨਈ, 27 ਫਰਵਰੀ (ਪੀ.ਟੀ.ਆਈ.)-ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ. ਤਿ੍ਪਾਠੀ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਭਾਰਤੀ ਜਲ ਸੈਨਾ ਦਾ ਟੀਚਾ ਸਾਲ 2035 ਤੱਕ 200 ਤੋਂ ਵੱਧ ਜਹਾਜ਼ਾਂ ਵਾਲੀ ਸਮੁੰਦਰੀ ਫ਼Ïਜ 'ਚ ਬਦਲਣ ਦਾ ਹੈ ਅਤੇ ਸਾਲ 2026 ਵਿਚ 15 ਹੋਰ ਜਹਾਜ਼ਾਂ ਨੂੰ ਸ਼ਾਮਿਲ ਕਰਨ ਦੀ ਯੋਜਨਾ ਹੈ | ਇੱਥੇ ਚੇਨਈ ਬੰਦਰਗਾਹ 'ਤੇ ਆਈ.ਐਨ.ਐਸ. ਅੰਜਦੀਪ ਨੂੰ ਕਮਿਸ਼ਨ ਕਰਨ ਤੋਂ ਬਾਅਦ ਬੋਲਦਿਆਂ ਉਨ੍ਹਾਂ ਕਿਹਾ ਕਿ ਜਲ ਸੈਨਾ ਦਾ ਲੰਬੇ ਸਮੇਂ ਦਾ ਦਿ੍ਸ਼ਟੀਕੋਣ ਕੰਪੋਨੈਂਟ ਪੱਧਰ 'ਤੇ ਜਹਾਜ਼ ਨਿਰਮਾਣ ਵਿਚ ਪੂਰੀ ਤਰ੍ਹਾਂ ਸਵੈ-ਨਿਰਭਰਤਾ ਪ੍ਰਾਪਤ ਕਰਨਾ ਅਤੇ ਸਾਲ 2047 ਤੱਕ ਪੂਰੀ ਤਰ੍ਹਾਂ ਆਤਮਨਿਰਭਰ ਫੋਰਸ ਵਿਚ ਵਿਕਸਤ ਹੋਣਾ ਹੈ | ਉਨ੍ਹਾਂ ਕਿਹਾ ਕਿ ਜਲ ਸੈਨਾ ਦਾ ਕਾਰਜਸ਼ੀਲ ਪ੍ਰਭਾਵ ਹਿੰਦ ਮਹਾਸਾਗਰ ਖੇਤਰ ਅਤੇ ਇਸ ਤੋਂ ਪਰੇ੍ਹ ਫੈਲਿਆ ਹੋਇਆ ਹੈ, ਜਿਸ ਵਿਚ ਜਲ ਸੈਨਾ ਦੀਆਂ ਇਕਾਈਆਂ ਨਿਗਰਾਨੀ, ਸਮੁੰਦਰੀ ਡਾਕੂ ਵਿਰੋਧੀ ਅਤੇ ਤਾਲਮੇਲ ਵਾਲੇ ਗਸ਼ਤ 'ਤੇ ਨਿਰੰਤਰ ਅੱਗੇ-ਤੈਨਾਤ ਹਨ, ਜੋ ਨਿਰੰਤਰ ਪਹੁੰਚ ਅਤੇ ਭਰੋਸੇਯੋਗ ਕਾਰਜਸ਼ੀਲ ਡੂੰਘਾਈ ਨੂੰ ਦਰਸਾਉਂਦੀਆਂ ਹਨ |