26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਜਥੇ. ਰਣਧੀਰ ਸਿੰਘ ਦੀ ਅਗਵਾਈ 'ਚ ਜੈਕਾਰਿਆਂ ਦੀ ਗੂੰਜ ਹੇਠ ਆਰੰਭ ਹੋਈ ਸ੍ਰੀ ਚੋਲਾ ਸਾਹਿਬ ਦੀ ਯਾਤਰਾ <br/>

ਅਜੀਤ ਡੈਸਕ 02-03-2026
ਬੁੱਲ੍ਹੋਵਾਲ 1 ਮਾਰਚ (ਲੁਗਾਣਾ)-ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਖਡਿਆਲਾ ਸੈਣੀਆਂ ਤੋਂ ਜੈਕਾਰਿਆਂ ਦੀ ਗੂੰਜ ਹੇਠ ਚਾਰ ਰੋਜ਼ਾ ਪੈਦਲ ਯਾਤਰਾ ਸੰਗ ਦੇ ਰੂਪ ਵਿਚ ਸ੍ਰੀ ਚੋਲ਼ਾ ਸਾਹਿਬ ਜੀ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਨੂੰ ਅੱਜ 1 ਮਾਰਚ ਨੂੰ ਬਾਅਦ ਦੁਪਹਿਰ ਜਥੇ. ਰਣਧੀਰ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਈ | ਨਗਰ ਦੇ ਵੱਖ ਵੱਖ ਗੁਰੂ ਘਰਾਂ ਵਿਚ ਚੱਲ ਰਹੀਆਂ ਅਖੰਡ ਪਾਠ ਦੀਆਂ ਲੜੀਆਂ ਦੇ ਭੋਗ ਦੀ ਅਰਦਾਸ ਕੀਤੀ ਗਈ ਉਪਰੰਤ ਗੁਰਦੁਆਰਾ ਸਿੰਘ ਸਭਾ ਵਿਚ ਪੰਥ ਦੇ ਪ੍ਰਸਿੱਧ ਰਾਗੀਆਂ, ਢਾਡੀਆਂ, ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਮੁੱਖ ਸੇਵਾਦਾਰ ਜਥੇਦਾਰ ਰਣਧੀਰ ਸਿੰਘ ਦੀ ਅਗਵਾਈ ਵਿਚ ਸ਼੍ਰੀ ਚੋਲਾ ਸਾਹਿਬ ਦੀ ਯਾਤਰਾ ਆਰੰਭ ਹੋਣ ਤੋਂ ਪਹਿਲਾਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਦੇ ਮੁਖੀ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਨੇ ਗੁਰੂ ਚਰਨਾਂ ਵਿਚ ਯਾਤਰਾ ਦੀ ਸਫਲਤਾ ਲਈ ਅਰਦਾਸ ਕੀਤੀ | ਉਪਰੰਤ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਸਮਾਗਮ ਵਿਚ ਬਾਬਾ ਬਿਸ਼ਨ ਦਾਸ ਜੀ ਮੰਡੀ ਸਾਹਿਬ ਵਾਲੇ, ਬਾਬਾ ਅਮਰਜੀਤ ਸਿੰਘ ਜੀ ਹਰਚੋਵਾਲ ਵਾਲੇ, ਬਾਬਾ ਸੁਖਵਿੰਦਰ ਸਿੰਘ ਸੁੱਖਾ ਭੂਰੀਵਾਲੇ, ਬਾਬਾ ਜਪਿੰਦਰ ਦਾਸ ਜੀ ਮੰਡੀ ਸਾਹਿਬ ਵਾਲੇ, ਸੰਤ ਬਾਬਾ ਜੁਗਿੰਦਰ ਸਿੰਘ ਖਡਿਆਲਾ, ਬਾਬਾ ਗੁਰਦੇਵ ਸਿੰਘ ਮੁਖੀ ਬਾਬਾ ਫ਼ਤਿਹ ਸਿੰਘ ਤਰਨਾ ਦਲ, ਸੰਤ ਹਰਚਰਨ ਸਿੰਘ ਰਮਦਾਸਪੁਰ ਦੇ ਸੇਵਕ, ਜਥੇ.ਹਰਭਜਨ ਸਿੰਘ ਸੇਠ ਦਮਦਮੀ ਟਕਸਾਲ, ਗੁਰਦਰਸ਼ਨ ਸਿੰਘ ਮੈਨੇਜਰ ਦਮਦਮੀ ਟਕਸਾਲ ਡੇਰਾ ਸੂਸਾਂ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ ਸ਼ੋ.ਅ.ਦ., ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਵਿਧਾਇਕ, ਦੇਸ ਰਾਜ ਸਿੰਘ ਧੁੱਗਾ ਸਾਬਕਾ ਸੰਸਦੀ ਸਕੱਤਰ, ਜਤਿੰਦਰ ਸਿੰਘ ਲਾਲੀ ਬਾਜਵਾ, ਪਵਨ ਕੁਮਾਰ ਆਦੀਆ ਹੋਰਾਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ | ਅਰਦਾਸ ਉਪਰੰਤ ਆਏ ਹੋਏ ਸੰਤ ਸਮਾਜ ਤੇ ਸੰਤ ਮਹਾਪੁਰਖਾਂ ਨੇ ਜਥੇ. ਰਣਧੀਰ ਸਿੰਘ ਨੂੰ ਸੰਗਤ ਦੀ ਅਗਵਾਈ ਦੀ ਜਥੇਦਾਰੀ ਸੌਂਪਦਿਆਂ ਸੰਗਤਾਂ ਨੂੰ ਯਾਤਰਾ ਲਈ ਤੋਰਿਆ | ਇਸ ਧਾਰਮਿਕ ਸਮਾਗਮ ਦੌਰਾਨ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ, ਸੰਤ ਮਹਾਂਪੁਰਸ਼ਾਂ, ਧਾਰਮਿਕ, ਰਾਜਸੀ, ਦਾਨੀ ਸੱਜਣਾਂ ਅਤੇ ਹੋਰ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੰਗ ਦੀ ਰਵਾਨਗੀ ਤੋਂ ਪਹਿਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਲਵਪ੍ਰੀਤ ਸਿੰਘ, ਪ੍ਰੀਤਮ ਸਿੰਘ ਖਡਿਆਲਾ, ਡਾ. ਗੁਰਦੀਪ ਸਿੰਘ, ਰਵਿੰਦਰਪਾਲ ਸਿੰਘ ਰਾਜੂ ਸੂਸ, ਜਗਪਾਲ ਸਿੰਘ ਖੱਬਲਾ, ਪ੍ਰੋ. ਅਮਨਦੀਪ ਸਿੰਘ, ਅਮਰੀਕ ਸਿੰਘ ਭਾਗੋਵਾਲ, ਦਲਜਿੰਦਰ ਸਿੰਘ ਧਾਮੀ, ਇੰਦਰਜੀਤ ਸਿੰਘ ਲੱਕੀ, ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ, ਲਵਦੀਪ ਸਿੰਘ ਖਡਿਆਲਾ, ਇਕਬਾਲ ਸਿੰਘ, ਦਵਿੰਦਰ ਸਿੰਘ ਬਿੰਦਾ, ਪ੍ਰਧਾਨ ਕੁਲਦੀਪ ਸਿੰਘ ਢੱਡੇ, ਸੁਰਜੀਤ ਸਿੰਘ, ਜੁਗਿੰਦਰ ਸਿੰਘ ਖਡਿਆਲਾ, ਪਰਮਜੀਤ ਸਿੰਘ ਪੰਮੀ ਭੰੂਗਾ, ਜਗਤਾਰ ਸਿੰਘ, ਰਘੁਬੀਰ ਸਿੰਘ, ਦਿਲਬਾਗ ਸਿੰਘ ਬਾਗ਼ੀ, ਹਰਜਿੰਦਰ ਸਿੰਘ ਜਿੰਦਰ, ਡਾ. ਗੁਰਦੀਪ ਸਿੰਘ, ਰਣਧੀਰ ਸਿੰਘ ਭਾਰਜ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਲਵਦੀਪ ਸਿੰਘ ਵਲੋਂ ਨਿਭਾਈ ਗਈ |

ਪਿਛਲੀ ਖ਼ਬਰ ਪੰਜਾਬ ਦੇ ਰਾਜਨੀਤਿਕ ਸਮੀਕਰਨ ਬਦਲਣ ਦਾ ਹੋਕਾ-ਨਾਇਬ ਸਿੰਘ ਸੈਣੀ <br/> ਅਗਲੀ ਖ਼ਬਰ ਲੋਕਾਂ ਨੂੰ ਅਰਬ ਦੇਸ਼ਾਂ ਦੀ ਜੰਗ ਦਾ ਅਸਰ ਤੇਲ ਕੀਮਤਾਂ 'ਤੇ ਵੀ ਪੈਣ ਦਾ ਸਤਾ ਰਿਹਾ ਡਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।