26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਲੋਕਾਂ ਨੂੰ ਅਰਬ ਦੇਸ਼ਾਂ ਦੀ ਜੰਗ ਦਾ ਅਸਰ ਤੇਲ ਕੀਮਤਾਂ 'ਤੇ ਵੀ ਪੈਣ ਦਾ ਸਤਾ ਰਿਹਾ ਡਰ <br/>

ਅਜੀਤ ਡੈਸਕ 02-03-2026
ਜਲੰਧਰ, 1 ਮਾਰਚ (ਸ਼ਿਵ ਸ਼ਰਮਾ)-ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਅਰਬ ਦੇਸ਼ਾਂ ਦੇ ਉੱਪਰ ਹੋਏ ਹਮਲੇ ਤੋਂ ਬਾਅਦ ਅਤੇ ਮੌਜੂਦਾ ਹਾਲਾਤਾਂ ਦੇ ਹੋਰ ਵਿਗੜਨ ਦੀ ਸ਼ੰਕਾ ਕਰਕੇ ਲੋਕਾਂ ਵਿਚ ਇਹ ਸ਼ੰਕਾ ਅਤੇ ਚਰਚਾ ਜਰੂਰ ਪਾਈ ਜਾ ਰਹੀ ਹੈ ਕਿ ਜੇਕਰ ਅਰਬ ਦੇਸ਼ਾਂ ਦੀ ਜੰਗ ਲੰਬੀ ਚੱਲੀ ਤਾਂ ਇਸ ਦਾ ਅਸਰ ਆਉਣ ਵਾਲੇ ਸਮੇਂ ਵਿਚ ਤੇਲ ਕੀਮਤਾਂ 'ਤੇ ਪੈਣ ਦੇ ਨਾਲ ਮਹਿੰਗਾਈ ਵਿਚ ਵਾਧਾ ਹੋ ਸਕਦਾ ਹੈ ਕਿਉਂਕਿ ਜੇਕਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੁੰਦਾ ਹੈ ਤਾਂ ਫਿਰ ਇਸ ਦਾ ਅਸਰ ਗੱਡੀਆਂ ਦੇ ਕਿਰਾਏ 'ਤੇ ਪੈਣਾ ਤੈਅ ਦੱਸਿਆ ਜਾ ਰਿਹਾ ਹੈ | ਤੇਲ ਕੰਪਨੀਆਂ ਵਲੋਂ ਲੰਬੇ ਸਮੇਂ ਤੋਂ ਰੂਸ ਤੋਂ ਸਸਤਾ ਤੇਲ ਆਉਣ ਕਰਕੇ ਕੇਂਦਰ ਵਲੋਂ ਚਾਹੇ ਤੇਲ ਕੀਮਤਾਂ ਵਿਚ ਕਟੌਤੀ ਨਾ ਹੋਈ ਹੋਵੇ ਪਰ ਕੇਂਦਰ ਵਲੋਂ ਕਈ ਸਾਲਾਂ ਤੋਂ ਤੇਲ ਦੀਆਂ ਕੀਮਤਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਵੀ ਨਹੀਂ ਕੀਤਾ ਗਿਆ ਸੀ ਸਗੋਂ ਤੇਲ ਕੰਪਨੀਆਂ ਨੂੰ ਕੁੱਝ ਸਾਲਾਂ ਤੋਂ ਤੇਲ ਸਸਤਾ ਮਿਲਣ ਕਰਕੇ ਫ਼ਾਇਦਾ ਹੋਇਆ ਸੀ ਪਰ ਅਰਬ ਦੇਸ਼ਾਂ ਵਿਚ ਚੱਲ ਰਹੀ ਜੰਗ ਨੇ ਹੁਣ ਸਾਰਿਆਂ ਲਈ ਚਿੰਤਾ ਪੈਦਾ ਕਰ ਦਿੱਤੀ ਹੈ | ਅਜੇ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਦੇ ਕਰੀਬ ਹੀ ਚੱਲ ਰਹੀ ਹੈ | ਚਾਹੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਤੇਲ ਦੀਆਂ ਕੀਮਤਾਂ ਫ਼ੌਰੀ ਤੌਰ 'ਤੇ ਵਧਣ ਦੀ ਸੰਭਾਵਨਾ ਨਹੀਂ ਹੈ ਪਰ ਇਸ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਤੇ ਲੋਕਾਂ ਵਿਚ ਜਰੂਰ ਇਸ ਗੱਲ ਦੀ ਚਿੰਤਾ ਪਾਈ ਜਾ ਰਹੀ ਹੈ ਕਿ ਅਰਬ ਦੇਸ਼ਾਂ ਵਿਚ ਹੋ ਰਹੀ ਉੱਥਲ ਪੁੱਥਲ ਨਾਲ ਤੇਲ ਕਾਰੋਬਾਰ ਦੇ ਹਾਲਾਤ ਬਦਲ ਸਕਦੇ ਹਨ | ਅਰਬ ਦੇਸ਼ਾਂ ਦੀ ਚੱਲ ਰਹੀ ਜੰਗ ਦੌਰਾਨ ਈਰਾਨ ਨੇ ਵੀ ਵੱਡੀ ਕਾਰਵਾਈ ਕਰਦੇ ਹੋਏ ਸੰਸਾਰ ਦੇ ਸਭ ਤੋਂ ਅਹਿਮ ਵਪਾਰਕ ਸਮਝੇ ਜਾਂਦੇ ਸਮੁੰਦਰੀ ਰਸਤੇ ਹੋਮੁਰਜ ਦੀ ਖਾੜੀ ਨੂੰ ਬੰਦ ਕਰ ਦਿੱਤਾ ਹੈ | ਦੱਸਿਆ ਜਾਂਦਾ ਹੈ ਕਿ ਇਸ ਖਾੜੀ ਤੋਂ ਹੀ ਸੰਸਾਰ ਭਰ ਦਾ ਕਾਫ਼ੀ ਮਾਤਰਾ ਵਿਚ ਕੱਚਾ ਤੇਲ ਹੋ ਕੇ ਜਾਂਦਾ ਹੈ | ਮਾਹਿਰਾਂ ਨੇ ਅਜੇ ਇਸ ਬਾਰੇ ਜ਼ਿਆਦਾ ਚਿੰਤਾ ਜ਼ਾਹਿਰ ਨਹੀਂ ਕੀਤੀ ਹੈ ਕਿਉਂਕਿ ਤੇਲ ਕੰਪਨੀਆਂ ਨੇ ਪਿਛਲੇ ਤਿੰਨ ਸਾਲਾਂ ਤੋਂ ਤੇਲ ਦੀਆਂ ਕੀਮਤਾਂ ਨੂੰ ਕਾਫ਼ੀ ਕੰਟਰੋਲ ਕੀਤਾ ਹੋਇਆ ਹੈ ਪਰ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਹ ਜੰਗ ਲੰਬੀ ਚੱਲੀ ਤਾਂ ਤੇਲ ਕੰਪਨੀਆਂ ਦਾ ਹਿਸਾਬ ਕਿਤਾਬ ਵੀ ਗੜਬੜਾ ਸਕਦਾ ਹੈ |

ਪਿਛਲੀ ਖ਼ਬਰ ਜਥੇ. ਰਣਧੀਰ ਸਿੰਘ ਦੀ ਅਗਵਾਈ 'ਚ ਜੈਕਾਰਿਆਂ ਦੀ ਗੂੰਜ ਹੇਠ ਆਰੰਭ ਹੋਈ ਸ੍ਰੀ ਚੋਲਾ ਸਾਹਿਬ ਦੀ ਯਾਤਰਾ <br/> ਅਗਲੀ ਖ਼ਬਰ ਪੰਜਾਬ ਨੂੰ ਨਾਗਰਿਕ-ਕੇਂਦਿ੍ਤ ਸੁਧਾਰਾਂ ਲਈ ਮਿਲਿਆ ਵੱਕਾਰੀ 'ਡਿਜੀਟਲ ਐਕਸੀਲੈਂਸ ਐਵਾਰਡ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।