ਪੁਡੂਚੇਰੀ 'ਚ ਕਾਂਗਰਸ ਦਾ ਰਾਜ ਰਾਜਨੀਤਕ ਅਸਥਿਰਤਾ ਤੇ ਭਿ੍ਸ਼ਟਾਚਾਰ ਨਾਲ ਭਰਿਆ ਰਿਹਾ-ਮੋਦੀ <br/>
ਅਜੀਤ ਡੈਸਕ
02-03-2026
ਮਦੁਰਾਈ 'ਚ 4400 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ
ਮਦੁਰਾਈ, (ਏਜੰਸੀ)-ਇਥੇ 4,400 ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡਾ ਸਮੂਹਿਕ ਟੀਚਾ ਇਕ ਵਿਕਸਤ ਭਾਰਤ ਲਈ ਇਕ ਵਿਕਸਤ ਤਾਮਿਲਨਾਡੂ ਹੈ | ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇਸ਼ ਦੀ ਕਿਸਮਤ ਨੂੰ ਆਕਾਰ ਦੇਣ 'ਚ ਨਿਰਣਾਇਕ ਭੂਮਿਕਾ ਨਿਭਾਏਗਾ | ਉਨ੍ਹਾਂ ਭਰੋਸਾ ਦਿੱਤਾ ਕਿ ਕੇਂਦਰ ਸਮਾਵੇਸ਼ੀ ਵਿਕਾਸ ਅਤੇ ਰਾਜ ਦੀ ਤਰੱਕੀ ਨੂੰ ਸਮਰੱਥ ਬਣਾਉਣ ਲਈ ਵਚਨਬੱਧ ਰਹੇਗਾ | ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜਮਾਰਗ ਦੇ ਖਾਸ ਰੂਟ ਦੇ ਮਾਰਕਨਮ-ਪੁਡੂਚੇਰੀ ਸੈਕਸ਼ਨ ਅਤੇ ਪਰਮਾਕੁਡੀ-ਰਾਮਨਾਥਪੁਰਮ ਸੈਕਸ਼ਨ ਨੂੰ ਚਾਰ-ਮਾਰਗੀ ਕਰਨ ਲਈ ਨੀਂਹ ਪੱਥਰ ਰੱਖਿਆ ਅਤੇ ਤਾਮਿਲਨਾਡੂ 'ਚ ਅੱਠ ਪੁਨਰ-ਵਿਕਸਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ, ਇਸ ਦੇ ਨਾਲ ਹੀ ਚੇਨਈ ਬੀਚ-ਚੇਨਈ ਐਗਮੋਰ ਚੌਥੀ ਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ | ਉਨ੍ਹਾਂ ਨੇ ਕੁੰਭਕੋਣਮ, ਯੇਰਕੌਡ ਅਤੇ ਵੇਲੋਰ ਵਿਖੇ ਤਿੰਨ ਨਵੇਂ ਆਕਾਸ਼ਵਾਣੀ ਐਫ਼. ਐਮ. ਰੀਲੇਅ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ |