08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕੇਂਦਰ ਸਰਕਾਰ ਦੀ ਮਦਦ ਨਾਲ ਪ੍ਰਭਾਵਿਤ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਜਾਰੀ-ਜਾਖੜ <br/>

ਅਜੀਤ ਡੈਸਕ 03-03-2026

ਚੰਡੀਗੜ੍ਹ, 2 ਮਾਰਚ (ਸੰਦੀਪ ਕੁਮਾਰ ਮਾਹਨਾ)-ਖਾੜੀ ਦੇਸ਼ਾਂ 'ਚ ਬਣੇ ਤਣਾਅ ਭਰੇ ਮਾਹੌਲ ਕਾਰਨ ਉੱਥੇ ਰਹਿ ਰਹੇ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਚਿੰਤਾ ਦਾ ਮਾਹੌਲ ਹੈ | ਇਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਖਾੜੀ ਦੇਸ਼ਾਂ 'ਚ ਫਸੇ ਜਾਂ ਪ੍ਰਭਾਵਿਤ ਪੰਜਾਬੀਆਂ ਦੀ ਸਹਾਇਤਾ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ | ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਹਰ ਪੰਜਾਬੀ ਦੇ ਨਾਲ ਖੜਨਾ ਪਾਰਟੀ ਦੀ ਜ਼ਿੰਮੇਵਾਰੀ ਹੈ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰ ਸੰਭਵ ਮਦਦ ਕਰਵਾਈ ਜਾਵੇਗੀ | ਜਾਖੜ ਨੇ ਦੱਸਿਆ ਕਿ 75085-60065 ਨੰਬਰ 'ਤੇ ਖਾੜੀ ਦੇਸ਼ਾਂ ਵਿਚ ਮੌਜੂਦ ਪੰਜਾਬੀ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੰਪਰਕ ਕਰ ਸਕਦੇ ਹਨ | ਸੁਨੀਲ ਜਾਖੜ ਨੇ ਸਿਆਸੀ ਮਸਲਿਆਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਅਦਿੱਖ ਗਠਜੋੜ ਬਣਿਆ ਹੋਇਆ ਹੈ ਤੇ ਕਾਂਗਰਸ ਪੰਜਾਬ ਵਿਚ 'ਆਪ' ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ |

ਪਿਛਲੀ ਖ਼ਬਰ -ਕਰਨਲ ਬਾਠ ਕੁੱਟਮਾਰ ਮਾਮਲਾ- ਸੀ. ਬੀ. ਆਈ. ਅਦਾਲਤ ਵਲੋਂ ਪੁਲਿਸ ਵਾਲਿਆਂ ਦੇ ਪਾਸਪੋਰਟ ਤੇ ਸ਼ਨਾਖ਼ਤੀ ਕਾਰਡ ਜਮ੍ਹਾਂ ਕ... ਅਗਲੀ ਖ਼ਬਰ ਵਿਧਾਨ ਸਭਾ ਚੋਣਾਂ 2027 'ਚ ਕਾਂਗਰਸ-'ਆਪ' ਸਮਝੌਤੇ ਦੀ ਚਰਚਾ ਵਿਚਾਲੇ ਬਾਜਵਾ ਦਾ ਵੱਡਾ ਦਾਅਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।