26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਨੇ ਨਵੀਂ ਭਾਈਵਾਲੀ ਲਈ ਮਜ਼ਬੂਤ ਨੀਂਹ ਰੱਖੀ-ਮੋਦੀ

ਅਜੀਤ ਡੈਸਕ 04-03-2026

ਨਵੀਂ ਦਿੱਲੀ, 3 ਮਾਰਚ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਦੀ ਹੁਣੇ-ਹੁਣੇ ਸਮਾਪਤ ਹੋਈ ਫੇਰੀ ਨੇ ਦੋਵਾਂ ਦੇਸ਼ਾਂ ਵਿਚਕਾਰ ਸੱਚਮੁੱਚ ਨਵੀਂ ਭਾਈਵਾਲੀ ਲਈ ਇੱਕ ਮਜ਼ਬੂਤ ਨੀਂਹ ਰੱਖੀ ਹੈ | ਮੋਦੀ ਨੇ ਇਹ ਵੀ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਿਸ਼ਵਾਸ, ਵਿਕਾਸ, ਨਵੀਨਤਾ ਅਤੇ ਸਾਂਝੀ ਖੁਸ਼ਹਾਲੀ ਦੁਆਰਾ ਪ੍ਰਭਾਸ਼ਿਤ ਭਵਿੱਖ ਬਣਾਉਣ ਲਈ ਪ੍ਰਧਾਨ ਮੰਤਰੀ ਕਾਰਨੀ ਨਾਲ ਕੰਮ ਕਰਨ ਦੀ ਉਮੀਦ ਕਰ ਰਹੇ ਹਨ | ਉਨ੍ਹਾਂ ਇਹ ਗੱਲ ਕਾਰਨੀ ਵਲੋਂ ਐਕਸ 'ਤੇ ਪੋਸਟ ਕੀਤੇ ਗਏ ਇਕ ਵੀਡੀਓ ਦੇ ਜਵਾਬ ਵਿਚ ਕਹੀ, ਜਿਸ ਵਿਚ ਉਨ੍ਹਾਂ ਦੀ ਫੇਰੀ ਦੇ ਕੁਝ ਮੁੱਖ ਪਲਾਂ ਨੂੰ ਉਜਾਗਰ ਕੀਤਾ ਗਿਆ ਸੀ | ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਭਾਰਤ ਫੇਰੀ ਸਿਰਫ਼ ਕੈਨੇਡਾ-ਭਾਰਤ ਭਾਈਵਾਲੀ ਦਾ ਨਵੀਨੀਕਰਨ ਨਹੀਂ ਸੀ, ਸਗੋਂ ਨਵੀਂ ਇੱਛਾ ਅਤੇ ਫੋਕਸ ਦੇ ਨਾਲ ਇਕ ਵਿਸਥਾਰ ਸੀ, ਦੋ ਆਤਮਵਿਸ਼ਵਾਸੀ ਦੇਸ਼ਾਂ ਵਿਚਕਾਰ ਜੋ ਭਵਿੱਖ ਲਈ ਆਪਣਾ ਰਸਤਾ ਤੈਅ ਕਰ ਰਹੇ ਹਨ |

ਪਿਛਲੀ ਖ਼ਬਰ ਰਾਸ਼ਟਰਪਤੀ ਵਲੋਂ ਹੋਲੀ ਦੀ ਵਧਾਈ <br/> ਅਗਲੀ ਖ਼ਬਰ ਪੱਛਮੀ ਏਸ਼ੀਆ 'ਚ ਹੋ ਰਹੇ ਵਿਕਾਸ 'ਤੇ ਨੇੜਿਓਾ ਨਜ਼ਰ ਰੱਖਣ ਲਈ ਅੰਤਰ-ਮੰਤਰਾਲਾ ਸਮੂਹ ਗਠਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।