07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨਵ ਵਿਆਹੁਤਾ ਦੀ ਗੋਲੀ ਮਾਰ ਕੇ ਹੱਤਿਆ

ਅਜੀਤ ਡੈਸਕ 08-03-2026

ਜੰਡਿਆਲਾ ਗੁਰੂ (ਅੰਮਿ੍ਤਸਰ), 7 ਮਾਰਚ (ਹਰਜਿੰਦਰ ਸਿੰਘ ਕਲੇਰ, ਪ੍ਰਮਿੰਦਰ ਸਿੰਘ ਜੋਸਨ)-ਥਾਣਾ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਗਹਿਰੀ ਮੰਡੀ ਵਿਖੇ ਇਕ ਨਵ ਵਿਆਹੁਤਾ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕ ਨਵਿੰਦਰ ਕੌਰ ਦੇ ਤਾਇਆ ਬਲਵਿੰਦਰ ਸਿੰਘ ਵਾਸੀ ਨਿਊ ਗੁਰਨਾਮ ਨਗਰ ਸੁਲਤਾਨਵਿੰਡ ਰੋਡ, ਅੰਮਿ੍ਤਸਰ ਅਨੁਸਾਰ ਲੜਕੀ ਨਵਿੰਦਰ ਕੌਰ ਦਾ ਵਿਆਹ 4 ਫਰਵਰੀ ਨੂੰ ਅਮਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਹਿਰੀ ਮੰਡੀ ਨਾਲ ਹੋਇਆ ਸੀ | ਉਸਨੂੰ ਦਾਜ ਦੇ ਬਹਾਨੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ | ਕੁਝ ਦਿਨ ਪਹਿਲਾਂ ਹੀ ਸਹੁਰੇ ਪਰਿਵਾਰ ਨੂੰ ਮਿਲ ਕੇ ਸਮਝਾ ਕੇ ਗਏ ਸਨ | ਅੱਜ ਸਹੁਰੇ ਪਰਿਵਾਰ ਵਲੋਂ ਸਾਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਦੀ ਤਬੀਅਤ ਠੀਕ ਨਹੀਂ, ਜਦੋਂ ਅਸੀਂ ਆ ਕੇ ਵੇਖਿਆ ਕਿ ਸਾਡੀ ਲੜਕੀ ਮਿ੍ਤਕ ਲਹੂ ਲੁਹਾਨ ਹੋਈ ਬੈੱਡ ਦੇ ਥੱਲੇ ਪਈ ਸੀ | ਗੋਲੀ ਸਾਡੀ ਲੜਕੀ ਨਵਿੰਦਰ ਕੌਰ ਦੇ ਸਿਰ ਵਿਚ ਵੱਜੀ ਸੀ | ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਨਰੇਸ਼ ਕੁਮਾਰ ਨੇ ਦੱਸਿਆ ਕਿ ਮਿ੍ਤਕ ਲੜਕੀ ਨਵਿੰਦਰ ਕੌਰ ਦੇ ਕਤਲ ਦੇ ਸੰਬੰਧ ਵਿਚ ਸਹੁਰਾ ਪਰਿਵਾਰ ਦੇ ਚਾਰ ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਯੂ.ਪੀ.ਐੱਸ.ਸੀ. ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਦੇਵੇਗੀ ਇਕ-ਇਕ ਲੱਖ ਰੁਪਏ : ਧਾਮ... ਅਗਲੀ ਖ਼ਬਰ ਬਜਟ ਵਿਚ ਔਰਤਾਂ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਵੇਗਾ- ਸੰਧਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।