ਬਰਨਾਲਾ, 29 ਮਾਰਚ (ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਜੈਕਾਂ ਰਾਹੀਂ ਉੱਪਰ ਚੁੱਕਿਆ ਜਾ ਰਿਹਾ ਮਕਾਨ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ | ਇਸ ਘਟਨਾ ਸਬੰਧੀ ਡੀ.ਐਸ.ਪੀ. ਸਿਟੀ ਬਰਨਾਲਾ ਸਤਵੀਰ ਸਿੰਘ ਅਤੇ ਥਾਣਾ ਸਦਰ ਬਰਨਾਲਾ ਦੇ ਐਸ.ਐਚ.ਓ. ਇੰਸ: ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਫਰਵਾਹੀ ਵਿਖੇ ਵਿਸ਼ਾਲ ਗੋਇਲ ਪੱੁਤਰ ਜੀਵਨ ਕੁਮਾਰ ਫ਼ੌਜੀ ਦਾ ਮਕਾਨ ਉੱਚਾ ਚੁੱਕਣ ਦਾ ਕੰਮ ਚੱਲ ਰਿਹਾ ਸੀ ਕਿਉਂਕਿ ਸੀਵਰੇਜ਼ ਦਾ ਪਾਣੀ ਕੰਧ 'ਚ ਪੈਣ ਕਾਰਨ ਮਕਾਨ ਦਾ ਇਕ ਪਾਸਾ ਦੱਬ ਗਿਆ ਸੀ | ਮਕਾਨ ਨੂੰ ਉੱਪਰ ਚੱੁਕਣ ਲਈ ਮੋਗਾ ਦੇ ਇਕ ਠੇਕੇਦਾਰ ਵਲੋਂ ਆਪਣੇ ਭੇਜੇ ਤਿੰਨ-ਚਾਰ ਮਜ਼ਦੂਰਾਂ ਵਲੋਂ ਜੈਕਾਂ ਰਾਹੀਂ ਮਕਾਨ ਨੂੰ ਉੱਪਰ ਚੁੱਕਣ ਦਾ ਕੰਮ ਕਰਵਾਇਆ ਜਾ ਰਿਹਾ ਸੀ | ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਮਜ਼ਦੂਰ ਕੰਮ ਕਰਕੇ ਇਸੇ ਮਕਾਨ ਦੀ ਛੱਤ ਹੇਠਾਂ ਰਾਤ ਨੂੰ ਪੈ ਗਏ | ਪਰ ਸਵੇਰੇ 4 ਕੁ ਵਜੇ ਦੇ ਕਰੀਬ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਮਕਾਨ ਇਕ ਦਮ ਢਹਿ ਢੇਰੀ ਹੋ ਗਿਆ | ਜਿਸ ਵਿਚ ਸੱੁਤੇ ਤਿੰਨੋਂ ਮਜ਼ਦੂਰਾਂ ਦੀ ਮੌਤ ਹੋ ਗਈ | ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪਿੰਡ ਵਾਸੀਆਂ ਨੇ ਮਲਬੇ ਥੱਲੇ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਉਨ੍ਹਾਂ ਕਿਹਾ ਕਿ ਮਿ੍ਤਕ 'ਚੋਂ ਮਜ਼ਦੂਰਾਂ ਦੀ ਪਛਾਣ ਬੌਬੀ ਸਿੰਘ, ਪਿ੍ੰਸ, ਗੁਰਜੀਤ ਸਿੰਘ ਵਜੋਂ ਹੋਈ ਹੈ | ਬਾਕੀ ਸਬੰਧਿਤ ਠੇਕੇਦਾਰ, ਮਕਾਨ ਮਾਲਕ ਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ | ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ |
ਜੈੱਕਾਂ ਰਾਹੀਂ ਉੱਪਰ ਚੁੱਕਿਆ ਜਾ ਰਿਹਾ ਮਕਾਨ ਡਿਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ
ਅਜੀਤ ਡੈਸਕ
30-03-2026