ਚੰਡੀਗੜ੍ਹ, 29 ਮਾਰਚ (ਅਜਾਇਬ ਸਿੰਘ ਔਜਲਾ)ਆਮ ਆਦਮੀ ਪਾਰਟੀ ਪੰਜਾਬ ਦੇ ਮੁਖੀ ਮੁਨੀਸ਼ ਸਿਸੋਦੀਆ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਪੰਜਾਬ ਭਰ ਵਿਚ ਆਮ ਆਦਮੀ ਪਾਰਟੀ ਯੂਥ ਦੇ ਅਹੁਦੇਦਾਰ ਐਲਾਨੇ ਗਏ ਹਨ | ਜਿਸ ਅਨੁਸਾਰ 5 ਯੂਥ ਸੂਬਾ ਮੀਤ ਪ੍ਰਧਾਨਾਂ ਵਿਚ ਰੂਬੀ ਕੰਗ, ਅੰਗਦ ਦੀਪ ਸਿੰਘ ਸੋਹਲ, ਪਰਮਿੰਦਰ ਸਿੰਘ ਸੰਧੂ, ਤਲਜਿੰਦਰ ਸਿੰਘ ਖਹਿਰਾ ਅਤੇ ਹਰਦੀਪ ਸਿੰਘ ਸਰਾਂ ਦੇ ਨਾਮ ਸ਼ਾਮਿਲ ਹਨ | ਇਸੇ ਤਰ੍ਹਾਂ ਯੂਥ ਸੂਬਾ ਜਨਰਲ ਸਕੱਤਰਾਂ ਵਿਚ ਸੰਜੀਵ ਚੌਧਰੀ ਅਤੇ ਨਵਲਦੀਪ ਸਿੰਘ, 5 ਯੂਥ ਸੂਬਾ ਸਕੱਤਰਾਂ ਵਿਚ ਗੁਰਿੰਦਰ ਸਿੰਘ ਸ਼ੇਰਗਿੱਲ, ਦਿਨੇਸ਼ ਕਸ਼ੱਅਪ, ਰਵਿੰਦਰ ਸਿੰਘ ਗਿੱਲ, ਸ਼ਿਵਰਾਜ ਸਿੰਘ ਵਿਰਕ ਅਤੇ ਹਰਮੀਤ ਸੰਧੂ, 18 ਯੂਥ ਸੂਬਾ ਸੰਯੁਕਤ ਸਕੱਤਰਾਂ ਵਿਚ ਗੁਰਜੀਤ ਸਿੰਘ ਬਾਜਵਾ, ਸੇਵਕ ਪਾਲ ਸਿੰਘ, ਨਿਸ਼ਾਨ ਸਿੰਘ ਚਾਹਲ, ਰੌਕੀ ਕਥੂਰੀਆ, ਪਾਰਸ ਸ਼ਰਮਾ, ਗੁਰਪ੍ਰੀਤ ਬੈਂਸ, ਯੋਗੇਸ਼ ਸ਼ੈਲੀ, ਹੀਤੇਸ਼ ਗਰੇਵਾਲ, ਅਜੇਪਾਲ, ਅਭੀ ਸ਼ਰਮਾ, ਪਿ੍ਤਪਾਲ ਸਿੰਘ ਪੱਡਾ, ਵਿਸ਼ਾਲ ਸ਼ਰਮਾ, ਹਰਪ੍ਰੀਤ ਸਿੰਘ (ਵਿੱਕੀ ਚਾਹਲ), ਸੁਖਵੰਤ ਸਿੰਘ ਪੱਕਾ, ਰਜਿੰਦਰ ਕੰਬੋਜ਼, ਕੁਲਦੀਪ ਸ਼ਰਮਾ, ਸ਼ਾਮ ਸਿੰਘ ਮੁਦਕਾ ਅਤੇ ਗੁਰਦੇਵ ਕੰਬੋਕੇ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ | ਇਸੇ ਤਰ੍ਹਾਂ ਮੇਨ ਵਿੰਗ ਵਿਚ ਹਲਕਾ ਸੰਗਠਨ ਇੰਚਾਰਜਾਂ ਵਿਚ ਗੁਰਦੀਪ ਸਿੰਘ ਨੂੰ ਹਲਕਾ ਫ਼ਗਵਾੜਾ, ਹਰਪ੍ਰੀਤ ਸਿੰਘ ਆਹਲੂਵਾਲੀਆ ਨੂੰ ਅੰਮਿ੍ਤਸਰ ਸੈਂਟਰਲ, ਰਜਿੰਦਰ ਸਿੰਘ ਦਸੋਂਧੀਆ ਨੂੰ ਸਰਦੂਲਗੜ੍ਹ ਅਤੇ ਮਹਿਕਪ੍ਰੀਤ ਸਿੰਘ ਨੂੰ ਮਹਿਲ ਕਲਾਂ ਲਗਾਇਆ ਗਿਆ ਹੈ |