15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪਾਕਿ-ਅਫ਼ਗਾਨ ਸੰਬੰਧਾਂ 'ਤੇ ਚਰਚਾ ਕਰਨ ਲਈ 31 ਨੂੰ ਪਿਸ਼ਾਵਰ 'ਚ ਹੋਵੇਗੀ 'ਸ਼ਾਂਤੀ ਜਿਰਗਾ'

ਅਜੀਤ ਡੈਸਕ 30-03-2026

ਅੰਮਿ੍ਤਸਰ, 29 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਬਣੇ ਤਿੱਖੇ ਤਣਾਅ ਨਾਲ ਸਰਹੱਦ ਦੇ ਦੋਵੇਂ ਪਾਸੇ ਰਹਿਣ ਵਾਲੇ ਆਮ ਨਾਗਰਿਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੋਵਾਂ ਪਾਸਿਆਂ ਤੋਂ ਚੱਲ ਰਹੇ ਹਵਾਈ ਹਮਲਿਆਂ, ਗੋਲਾਬਾਰੀ ਅਤੇ ਗੰਭੀਰ ਦੋਸ਼ਾਂ ਦੇ ਵਿਚਕਾਰ ਦੋਵਾਂ ਦੇਸ਼ਾਂ ਦੇ ਪਸ਼ਤੂਨ ਆਗੂਆਂ ਵਲੋਂ ਇਸ ਸੰਦਰਭ 'ਚ 31 ਮਾਰਚ ਨੂੰ ਖ਼ੈਬਰ ਪਖਤੂਨਖਵਾ ਦੀ ਰਾਜਧਾਨੀ ਪਿਸ਼ਾਵਰ 'ਚ 'ਸ਼ਾਂਤੀ ਜਿਰਗਾ' ਕਰਵਾਈ ਜਾ ਰਹੀ ਹੈ | ਜਿਰਗਾ ਅਫ਼ਗਾਨਿਸਤਾਨ ਅਤੇ ਪਾਕਿ ਦੇ ਕਈ ਕਬਾਇਲੀ ਖੇਤਰਾਂ 'ਚ ਇਕ ਪ੍ਰਾਚੀਨ ਪਰੰਪਰਾਗਤ ਸਭਾ ਜਾਂ ਨਿੱਜੀ ਅਦਾਲਤ ਹੈ, ਜਿੱਥੇ ਬਜ਼ੁਰਗ ਜਾਂ ਪ੍ਰਭਾਵਸ਼ਾਲੀ ਲੋਕ ਕਿਸੇ ਵੀ ਵਿਵਾਦ ਜਾਂ ਮੁੱਦੇ ਨੂੰ ਹੱਲ ਕਰਨ ਲਈ ਇਕੱਠੇ ਹੁੰਦੇ ਹਨ ਅਤੇ ਆਪਣਾ ਫ਼ੈਸਲਾ ਸੁਣਾਉਂਦੇ ਹਨ | ਇਸ ਜਿਰਗਾ ਦੀ ਅਗਵਾਈ ਖ਼ੈਬਰ ਪਖਤੂਨਖਵਾ ਦੇ ਸਾਬਕਾ ਮੁੱਖ ਸਕੱਤਰ ਅਰਬਾਬ ਸ਼ਹਿਜ਼ਾਦ ਖਾਨ ਕਰ ਰਹੇ ਹਨ |

ਪਿਛਲੀ ਖ਼ਬਰ ਪਾਕਿ ਖ਼ੁਫ਼ੀਆ ਏਜੰਸੀ ਦੀ ਰੈੱਡ ਬੁੱਕ 'ਚ ਮਨੁੱਖੀ ਤਸਕਰੀ 'ਚ ਸ਼ਾਮਿਲ 156 ਨਾਮੀ ਤਸਕਰਾਂ ਬਾਰੇ ਜਾਣਕਾਰੀ ਦਰਜ ਅਗਲੀ ਖ਼ਬਰ 'ਆਪ' ਵਲੋਂ ਸੂਬਾ ਪੱਧਰੀ ਯੂਥ ਅਹੁਦੇਦਾਰਾਂ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।