15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗ਼ੈਰ-ਹਾਜ਼ਰੀ ਨੂੰ ਘਟਾਉਣ ਲਈ ਨਵਾਂ ਮਡਿਊਲ ਲਾਗੂ ਕਰਨ ਦਾ ਫ਼ੈਸਲਾ

ਅਜੀਤ ਡੈਸਕ 30-03-2026
ਐੱਸ. ਏ. ਐੱਸ. ਨਗਰ, 29 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗ਼ੈਰ-ਹਾਜ਼ਰੀ ਨੂੰ ਘਟਾਉਣ ਅਤੇ ਰੋਜ਼ਾਨਾ ਹਾਜ਼ਰੀ ਦੀ ਮੋਨਿੰਟਰਿੰਗ ਕਰਨ ਲਈ ਈ-ਪੰਜਾਬ ਪੋਰਟਲ (ਐਮ. ਆਈ. ਐਸ. 2.0) ਅਧੀਨ ਹਾਜ਼ਰੀ ਮਡਿਊਲ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਨਵੇਂ ਬਣੇ ਮਡਿਊਲ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਸਕੂਲਾਂ ਵਿਚ ਲਾਗੂ ਕਰਨ ਸੰਬੰਧੀ ਡੀ. ਜੀ. ਐਸ. ਈ. ਦਫ਼ਤਰ ਦੇ ਡਿਪਟੀ ਐਸ. ਪੀ. ਡੀ. (ਆਈ. ਸੀ. ਟੀ) ਵਲੋਂ ਜਾਰੀ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਸਮੂਹ ਸਕੂਲ ਮੁਖੀਆਂ ਵਲੋਂ ਹਰ ਰੋਜ਼ ਸਕੂਲ ਖੁੱਲਣ ਦੇ 2 ਘੰਟਿਆਂ ਦੇ ਅੰਦਰ ਈ-ਪੰਜਾਬ ਪੋਰਟਲ (ਐਮ. ਆਈ. ਐਸ. 2.0) 'ਤੇ ਆਪਣੀ ਸਕੂਲ ਦੀਆਂ ਸਾਰੀਆਂ ਸ਼੍ਰੇਣੀਆਂ ਦੀ ਪੂਰੀ ਅਤੇ ਸਹੀ ਹਾਜ਼ਰੀ ਲਗਵਾਉਣਾ ਯਕੀਨੀ ਬਣਾਉਣ, ਇਸ ਹਾਜ਼ਰੀ ਮਡਿਊਲ ਅਨੁਸਾਰ ਕਿਸੇ ਵਿਦਿਆਰਥੀ ਨੂੰ ਗ਼ੈਰ-ਹਾਜ਼ਰ ਦਰਜ ਕਰਨ 'ਤੇ ਉਨ੍ਹਾਂ ਦੇ ਮਾਪਿਆਂ ਨੂੰ ਰੋਜ਼ਾਨਾ ਐਸ. ਐਮ. ਐਸ. ਅਲਰਟ ਭੇਜਣ ਅਤੇ ਲੰਬੇ ਸਮੇਂ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਮਾਮਲਿਆਂ ਵਿਚ ਮਾਪਿਆਂ ਨਾਲ ਸਮੇਂ-ਸਿਰ ਸੰਪਰਕ ਕਰਨ ਲਈ ਕਿਹਾ ਗਿਆ ਹੈ | ਹਦਾਇਤਾਂ ਅਨੁਸਾਰ ਸਕੂਲ ਮੁਖੀ ਈ-ਪੰਜਾਬ ਪੋਰਟਲ (ਐਮ. ਆਈ. ਐਸ. 2.0) ਦਾ ਨੋਡਲ ਅਫ਼ਸਰ ਹੋਣ ਕਾਰਨ ਅਧਿਆਪਕਾਂ ਵਲੋਂ ਰੋਜ਼ਾਨਾ ਸਮੇਂ-ਸਿਰ ਅਤੇ ਸਹੀ ਹਾਜ਼ਰੀ ਦਰਜ ਕਰਨਾ ਯਕੀਨੀ ਬਣਾਉਣ, ਮਾਪਿਆਂ ਦੇ ਮੋਬਾਈਲ ਨੰਬਰਾਂ ਨੂੰ ਐਮ. ਆਈ. ਐਸ. 2.0 ਪੋਰਟਲ 'ਤੇ ਸਹੀ ਅਪਡੇਟ ਕਰਨ, ਮਾਪਿਆਂ ਨੂੰ ਹਾਜ਼ਰੀ ਸੰਬੰਧੀ ਐਸ. ਐਮ. ਐਸ. ਅਲਰਟ ਪ੍ਰਣਾਲੀ ਬਾਰੇ ਜਾਣਕਾਰੀ ਦੇਣ, ਲਗਾਤਾਰ ਗ਼ੈਰ-ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਮਾਮਲਿਆਂ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਨੂੰ ਯਕੀਨੀ ਬਣਾਏਗਾ | ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ. ਅ.ਸ.) ਆਪਣੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਹਾਜ਼ਰੀ ਮਡਿਊਲ ਮੋਨਿੰਟਰ ਕਰਦੇ ਹੋਏ ਇਸ ਨੂੰ ਲਾਗੂ ਕਰਵਾਉਣਗੇ |
ਪਿਛਲੀ ਖ਼ਬਰ ਅਮਰੀਕਾ ਇਜ਼ਰਾਈਲ ਵਲੋਂ ਈਰਾਨ ਖ਼ਿਲਾਫ਼ ਵਿੱਢੀ ਜੰਗ ਕਾਰਨ ਲੋਕ ਮਹਿੰਗਾਈ ਤੇ ਕਾਲਾ ਬਾਜ਼ਾਰੀ ਦਾ ਸੰਤਾਪ ਭੋਗ ਰਹੇ ਹਨ-ਪਾਸਲ... ਅਗਲੀ ਖ਼ਬਰ ਆਕਸਫੋਰਡ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਦਾ ਲੋਕ ਸਭਾ ਸਪੀਕਰ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।